ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਸੂਬਾ ਇਕਾਈ ਦੇ ਸਾਰੇ ਵਿੰਗ ਭੰਗ ਕੀਤੇ: ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ
‘ਕਿਸਾਨ ਅੰਦੋਲਨ ’ਚ ਸਰਗਰਮੀ ਨਾਲ ਭਾਗ ਲਵਾਂਗੇ’
ਚੰਡੀਗੜ੍ਹ,21 ਮਾਰਚ (ਵਿਸ਼ਵ ਵਾਰਤਾ)-
ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਦੱਸਿਆ ਕਿ ਮਹਾਂਸਭਾ ਦੀਆਂ ਚੰਡੀਗੜ੍ਹ ਨਾਲ ਸਬੰਧਤ ਸਾਰੀਆਂ ਸੂਬਾ ਇਕਾਈਆਂ ਤੇ ਮਹਿਲਾ ਵਿੰਗ ਅਤੇ ਚੰਡੀਗੜ੍ਹ ਰੂਰਲ ਵਿੰਗ, ਯੂਥ ਵਿੰਗ ਜਿਹੇ ਸਾਰੇ ਵਿੰਗ ਭੰਗ ਕਰ ਦਿੱਤੇ ਗਏ ਹਨ। ਅੱਜ ਇੱਥੇ ਜਾਰੀ ਬਿਆਨ ’ਚ ਸ. ਬਡਹੇੜੀ ਨੇ ਦੱਸਿਆ ਕਿ ਜੱਟ ਮਹਾਂਸਭਾ ਵਿੱਚ ਨਵੀਂ ਰੂਹ ਫੂਕਣ ਲਈ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਲਈ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ।ਚੰਗਾ ਕੰਮ ਕਰਨ ਵਾਲ਼ੇ ਜੱਟ ਬਰਾਦਰੀ ਨਾਲ਼ ਸਰਗਰਮ ਕਿਸਾਨ ਆਗੂਆਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ ।
ਸ. ਬਡਹੇੜੀ ਨੇ ਦੱਸਿਆ ਕਿ ਨਵੀਂ ਲੀਡਰਸ਼ਿਪ ਸਰਗਰਮੀ ਨਾਲ ਕਿਸਾਨ ਅੰਦੋਲਨ ਵਿੱਚ ਭਾਗ ਲਵੇਗੀ। ਉਨ੍ਹਾਂ ਕਿਹਾ ਕਿ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਪੰਜਾਬ ਸੂਬਾ ਇਕਾਈ ਨੂੰ ਆਪਣੀ ਹਮਾਇਤ ਦੇਵੇਗੀ।
ਸ. ਬਡਹੇੜੀ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਸੂਬਾ ਇਕਾਈ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਮਹਾਂਸਭਾ ਦੇ ਕੌਮੀ ਜਨਰਲ ਸਕੱਤਰ ਚੌਧਰੀ ਯੁੱਧਵੀਰ ਸਿੰਘ ਦੀ ਸਲਾਹ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਜੋ ਕਿਸਾਨ ਮੋਰਚਾ ਦੇ ਬੁਲਾਰੇ ਵੀ ਹਨ। ਨਵੀਂਆਂ ਇਕਾਈਆਂ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ।