ਜ਼ਰੂਰੀ ਸੂਚਨਾ
ਆਰ.ਬੀ.ਆਈ ਦਾ ਅਲਰਟ !
ਅੱਜ ਰਾਤ ਤੋਂ ਬੰਦ ਰਹੇਗੀ ਬੈਂਕ ਦੀ ਇਹ ਸੇਵਾ

ਨਵੀਂ ਦਿੱਲੀ, 22ਮਈ(ਵਿਸ਼ਵ ਵਾਰਤਾ)- ਰਿਜ਼ਰਵ ਬੈਂਕ ਆਫ ਇੰਡੀਆ(RBI) ਨੇ ਆਪਣੇ ਗ੍ਰਾਹਕਾਂ ਲਈ ਇਕ ਵਿਸ਼ੇਸ਼ ਜਾਣਕਾਰੀ ਜਾਰੀ ਕੀਤੀ ਹੈ। ਜਿਸ ਅਨੁਸਾਰ ਅੱਜ ਰਾਤ ਤੋਂ ਗ੍ਰਾਹਕ ਕੱਲ੍ਹ ਦੁਪਹਿਰ 2ਵਜੇ ਤੱਕ ਐਨ.ਈ.ਐਫ.ਟੀ(NEFT) ਯਾਨਿ ਕਿ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ ਰਾਹੀਂ ਆੱਨਲਾਇਨ ਲੈਣ-ਦੇਣ ਨਹੀਂ ਕਰ ਸਕਣਗੇ। ਆਰੀਬੀਆਈ ਨੇ ਕਿਹਾ ਕਿ ਇਹ ਸੇਵਾ ਐਤਵਾਰ ਸਵੇਰੇ 2 ਵਜੇ ਤੋਂ ਬਾਅਦ ਮੁੜ ਬਹਾਲ ਕਰ ਦਿੱਤੀ ਜਾਵੇਗੀ।
























