‘ਆਪ’ ਸਰਕਾਰ ਦੇ ਹੰਕਾਰ ਅਤੇ ਅਣਦੇਖੀ ਕਾਰਨ ਪੰਜਾਬ ਅਤੇ ਪੰਜਾਬੀ ਪ੍ਰਤਿਭਾ ਨੂੰ ਵਾਰ-ਵਾਰ ਜ਼ਲੀਲ ਕੀਤਾ ਜਾ ਰਿਹਾ ਹੈ: ਚੁੱਘ
ਭਗਵੰਤ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਢਿੱਲੀ ਅਤੇ ਹੰਕਾਰੀ ਕਾਰਗੁਜ਼ਾਰੀ ਅਤੇ ਬੇਸਮਝੀ ਦੀਆਂ ਘਟਨਾਵਾਂ ਪੰਜਾਬ ‘ਤੇ ਇੱਕ ਬਦਸੂਰਤ ਅਤੇ ਸ਼ਰਮਨਾਕ ਧੱਬਾ : ਚੁੱਘ
ਚੰਡੀਗੜ੍ਹ, 31 ਜੁਲਾਈ(ਵਿਸ਼ਵ ਵਾਰਤਾ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਡਾਕਟਰ ਰਾਜ ਬਹਾਦਰ, ਇੱਕ ਹੁਨਰਮੰਦ ਡਾਕਟਰ ਅਤੇ ਫਰੀਦੀਕੋਟ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਮ ਆਦਮੀ ਦੀ ਸਰਕਾਰ ਦੇ ਸਿਹਤ ਮੰਤਰੀ ਵੱਲੋਂ ਜ਼ਲੀਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ।
ਚੁੱਘ ਨੇ ਕਿਹਾ ਕਿ ‘ਆਪ’ ਸਰਕਾਰ ਦੇ ਇੱਕ ਮੰਤਰੀ ਦੇ ਹੰਕਾਰ ਨੂੰ ਸੰਤੁਸ਼ਟ ਕਰਨ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਡਾਕਟਰ ਨੂੰ ਅਪਮਾਨ ਦਾ ਸ਼ਿਕਾਰ ਹੋਣਾ ਪਿਆ, ਜੋ ਕਿ ਪੰਜਾਬ ‘ਤੇ ਸਭ ਤੋਂ ਬਦਸੂਰਤ ਅਤੇ ਸ਼ਰਮਨਾਕ ਧੱਬਾ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਨੇ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਅਫਸਰਾਂ ਲਈ ਅਜਿਹਾ ਕਾਲਾ ਦਿਨ ਕਦੇ ਨਹੀਂ ਦੇਖਿਆ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਦਾ ਅਪਮਾਨ ਕਰ ਰਹੀ ਹੈ ਅਤੇ ਪੰਜਾਬੀਅਤ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਚੁੱਘ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ‘ਚ ਹਰ ਵਰਗ ਦੇ ਮੁਲਾਜ਼ਮ ਜਾਂ ਤਾਂ ਅਹੁਦਿਆਂ ਤੋਂ ਮੁਕਤ ਹੋ ਰਹੇ ਹਨ ਜਾਂ ਫਿਰ ਕੇਂਦਰ ਸਰਕਾਰ ਅਧੀਨ ਆਪਣੀਆਂ ਸੇਵਾਵਾਂ ਦੇਣ ਨੂੰ ਪਹਿਲ ਦੇਣ ਲਈ ਮਜਬੂਰ ਹੋ ਰਹੇ ਹਨ।






















