
ਮਾਨਸਾ, 28 ਅਪਰੈਲ( ਵਿਸ਼ਵ ਵਾਰਤਾ)- ਵਿਧਾਇਕ ਬੁੱਧ ਰਾਮ ਨੇ ਹਲਕਾ ਬੁਢਲਾਡਾ ਵਿੱਚ ਪੈਂਦੀਆਂ 40 ਮੰਡੀਆਂ (ਖ੍ਰੀਦ ਕੇਂਦਰਾਂ) ਦਾ ਇੱਕ ਚੱਕਰ ਪੂਰਾ ਕਰ ਲਿਆ ਹੈ। ਬੁਢਲਾਡਾ ਸ਼ਹਿਰ ਦੀਆਂ ਦੋਵੇਂ ਮੰਡੀਆਂ (ਜੀਰੀ ਯਾਰਡ ਅਤੇ ਸ਼ੂਗਰ ਮਿਲ ਵਾਲੀ) ਦਾ ਦੌਰਾ ਕਰਦੇ ਕਿਹਾ ਕਿ ਪੰਜਾਬ ਸਰਕਾਰ ਦੇ ਸੰਬੰਧਿਤ ਮਹਿਕਮਿਆਂ ਵੱਲੋਂ ਹੋਮ ਵਰਕ ਕੀਤੇ ਬਿਨਾ ਹੀ ਖਰੀਦ ਬਾਜਾਰ ਵਿੱਚ ਕੁੱਦ ਪਏ। ਇਹ ਤਾਂ ਪੱਕਾ ਸੀ ਕਿ ਕਣਕ ਦੀ ਖ੍ਰੀਦ ਅਪ੍ਰੈਲ ਵਿੱਚ ਸ਼ੁਰੂ ਹੋ ਜਾਵੇਗੀ। ਫਿਰ ਵੀ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਕਿ ਮੌਕੇ ਤੇ ਦੇਖ ਲਵਾਂਗੇ। ਇਹ ਰਜਵਾੜਾਸ਼ਾਹੀ ਅਨੁਭਵ ਸੀ। ਜਦੋਂ ਕਰੋਨਾ ਦੀ ਮਾਰ ਸਿਰ ਤੇ ਆ ਪਈ ਤਾਂ ਉਸ ਦਾ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ। ਆੜਤੀਏ ਅਤੇ ਕਿਸਾਨਾਂ ਨੂੰ ਬਾਰਦਾਨਾ ਨਹੀ ਮਿਲ ਰਿਹਾ ਖਾਸ ਤੌਰ ਤੇ ਮਾਰਕਫੈੱਡ ਦੇ ਖਰੀਦ ਕੇਂਦਰਾਂ ਵਿੱਚ। ਜਦੋਂ ਕਿ ਸਭ ਤੋਂ ਵਧ ਖਰੀਦ ਮਾਰਕਫੈੱਡ ਦੀ ਹੈ। ਅਜ ਦੀ ਤਾਰੀਕ ਵਿੱਚ ਜਦੋਂ ਕਿ ਸਿਰਫ 30% ਕਣਕ ਹੀ ਆਈ ਹੈ ਤਾਂ ਜੇਕਰ ਅੱਜ ਬਾਰਦਾਨੇ ਦੀ ਸਮਸਿਆਂ ਮੂੰਹ ਅੱਡੀ ਖੜੀ ਹੈ ਤਾਂ ਅਗਲੇ ਸਮੇ ਵਿੱਚ ਕੀ ਰੰਗ ਲਗੂਗਾ। ਇਸ ਤਰ੍ਹਾਂ ਲਿਫਟਿੰਗ (ਟਰਾਂਸਪੋਰਟ) ਵੀ ਸਮੇਂ ਸਿਰ ਨਹੀਂ ਹੋ ਰਹੀ।ਆੜਤੀਆਂ ਨੂੰ ਅਦਾਇਗੀ ਅਤੇ ਕਿਸਾਨਾਂ ਨੂੰ ਅਦਾਇਗੀ ਦਾ ਬੁਰਾ ਹਾਲ ਹੈ।ਸਰਕਾਰ ਮਹਿਲਾਂ ਵਿੱਚ ਆਰਾਮ ਫਰਮਾ ਰਹੀ ਹੈ। ਕੈਪਟਨ ਨੂੰ ਚਾਹੀਦਾ ਸੀ ਕਿ ਹਰੇਕ ਮੰਤਰੀ ਦੀ ਡਿਊਟੀ ਇੱਕ -ਇੱਕ ਜਿਲ੍ਹੇ ਵਿੱਚ ਨਿਗਰਾਨੀ ਲਈ ਲਾਊਂਦਾ, ਮੰਤਰੀ ਭਾਵੇਂ ਜਿਲ੍ਹੇ ਵਿੱਚ ਆ ਕੇ ਆਪਣੀ ਏ.ਸੀ. ਕਾਰ ਵਿੱਚੋਂ ਵੀ ਨਾ ਉਤਰਦਾ ਫਿਰ ਵੀ ਸਾਰਾ ਹੇਠਲਾ ਅਮਲਾ ਚੁਸਤ ਦਰੁਸਤ ਹੋ ਕੇ ਕੰਮ ਕਰਦਾ ਪਰ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਤਾਂ ਘਰੇਂ ਬੰਸਰੀ ਵਜਾ ਰਹੇ ਹਨ। ਜਦੋਂ ਕਿ ਪੰਜਾਬ ਦੇ ਕਿਸਾਨਾਂ ਨੂੰ ਚਾਰ-ਚਾਰ ਦਿਨ ਹੋ ਗਏ ਹਨ ਕਣਕ ਦੀ ਭਰਾਈ ਨਾ ਹੋਣ ਕਰਕੇ ਸਰਕਾਰ ਦੀ ਨਾਕਾਮੀ ਦੇ ਅਥਰੂ ਕੇਰ ਰਹੇ ਹਨ। ਆੜਤੀਏ ਬਾਰਦਾਨਾ ਨਾ ਪਹੁੰਚਣ ਕਰਕੇ ਰੋਸ ਮਾਰਚ ਕਰਨ ਲਈ ਮਜਬੂਰ ਹੋ ਰਹੇ ਹਨ। ਪਰ ਵੱਡੇ-ਵੱਡੇ ਵਾਅਦੇ ਕਰਨ ਵਾਲੀ “ਇਕ ਦਿਨ ਦਾਣਾ ਚੁੱਕਣ“ ਅਤੇ “ਅਗਲੇ ਦਿਨ ਵਿੱਚ ਪੇਮੈਂਟ ਦੇਣ ਵਾਲੀ“ ਸਰਕਾਰ ਦੇ ਲਾਰੇ ਘਰ-ਘਰ ਨੌਕਰੀ ਦੇਣ ਦੇ ਲਾਰਿਆਂ ਵਾਂਗ(ਕਸੁੰਬੜੇ ਦੇ ਰੰਗ ਵਾਂਗ) ਫਿਕੇ ਹੋ ਗਏ ਦਿਖਾਈ ਦਿੰਦੇ ਹਨ।
ਆਪਣੇ ਪਹਿਲੇ ਦੌਰੇ ਦੇ ਅਖੀਰਲੇ ਦਿਨ ਪਿੰ੍ਰਸੀਪਲ ਬੁੱਧਰਾਮ ਐਮ.ਐਲ.ਏ. ਬੁਢਲਾਡਾ ਨੇ ਕਿਹਾ ਕਿ ਸਰਕਾਰ ਅਤੇ ਉਹਨਾ ਦੇ ਸੈਕਟਰੀ ਚੰਡੀਗੜ ਤੋਂ ਬਾਹਰ ਨਿਕਲ ਕੇ ਮੰਡੀਆਂ ਦਾ ਦੌਰਾ ਕਰਨ ਅਤੇ ਦਿਖਾਈ ਦਿੰਦੀਆਂ ਸਮਸਿਆਵਾਂ ਦਾ ਫੌਰੀ ਹੱਲ ਕਰਨ। ਗਰੀਬ ਦਿਹਾੜੀਦਾਰਾਂ ਨੂੰ ਦਸ ਲੱਖ ਰਾਸ਼ਨ ਪੈਕਟਾਂ ਦੇ ਦਰਸ਼ਨ ਕਰਵਾਉਣ। ਕਿਉਂਕਿ ਅੱਜ ਤੱਕ 82000 ਪੈਕਟਾਂ ਤੋਂ ਵਧ ਰਾਸ਼ਨ ਸਰਕਾਰੀ (ਕੈਪਟਨ ਦੀ ਤਸਵੀਰ ਵਾਲਾ) ਨਹੀਂ ਵੰਡਿਆ ਗਿਆ ਸੋ ਸਾਰਾ 10 ਲੱਖ ਪੈਕਟ ਵੰਡਣਾਂ ਯਕੀਨੀ ਬਣਾਉਣ ਅਤੇ ਜਿੰਨ੍ਹਾ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਕਰੋਨਾ ਸੰਕਟ ਹੋਣ ਕਰਕੇ ਰਾਸ਼ਨ ਦਿੱਤਾ ਜਾਵੇ।
Top 10 News: ਅੱਜ ਦੀਆਂ ਵੱਡੀਆਂ ਖਬਰਾਂ
Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...





















