ਅੰਮ੍ਰਿਤਸਰ, 18 ਜੂਨ ( ਵਿਸ਼ਵ ਵਾਰਤਾ ):
-ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਕੂਲਾਂ, ਕਾਲਜਾਂ ਦੇ ਬੱਚਿਆਂ ਦੀਆਂ ਆਨ-ਲਾਇਨ ਕਲਾਸਾਂ ਲਗਾ ਰਹੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਕੇਵਲ ਆਪਣੇ ਸਿਲੇਬਸ ਤੱਕ ਹੀ ਸੀਮਤ ਨਾ ਰੱਖਣ, ਬਲਕਿ ਕੋਵਿਡ ਦੇ ਖ਼ਤਰੇ ਤੋਂ ਜਾਣੂੰ ਕਰਵਾ ਕੇ ਉਨਾਂ ਨੂੰ ਇਸ ਤੋਂ ਬਚਣ ਦੇ ਗੁਰ-ਮੰਤਰ ਜਿੰਨਾ ਵਿਚ ਮੂੰਹ ਉਤੇ ਮਾਸਕ ਪਾਉਣਾ, ਹੱਥਾਂ ਦੀ ਸਫਾਈ ਕਰਨੀ ਅਤੇ ਆਪਸੀ ਦੂਰੀ ਰੱਖਣੀ ਸ਼ਾਮਿਲ ਹੈ, ਦੱਸਣ ਤਾਂ ਜੋ ਬੱਚੇ ਇਸ ਸਮੱਸਿਆ ਵਿਚ ਜ਼ਿੰਮੇਵਾਰ ਭੂਮਿਕਾ ਨਿਭਾਅ ਸਕਣ। ਅੱਜ ਰਾਮ ਆਸ਼ਰਮ ਐਜੂਕੇਸ਼ਨ ਸੁਸਾਇਟੀ ਨੂੰ ਉਨਾਂ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਲਈ 2 ਲੱਖ ਰੁਪਏ ਦਾ ਚੈਕ ਸੌਂਪਦੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਵਿਚ ਇਸ ਵਿਸ਼ੇ ਉਤੇ ਜਾਗਰੂਕਤਾ ਫੈਲਾਉਣ ਲਈ ਮਿਸ਼ਨ ਫਤਹਿ ਦੀ ਸ਼ੁਰੂਆਤ ਕੀਤੀ ਗਈ ਹੈ, ਪਰ ਇਹ ਤਾਂ ਹੀ ਸਫਲ ਹੋਵੇਗਾ, ਜੇਕਰ ਸਾਡੇ ਬੱਚੇ ਇਸ ਵਿਚ ਮੋਹਰੀ ਹੋਣ। ਉਨਾਂ ਕਿਹਾ ਕਿ ਇਸ ਵੇਲੇ ਸਮੁੱਚੀ ਦੁਨੀਆਂ ਕੋਵਿਡ-19 (ਕੋਰੋਨਾ) ਵਾਇਰਸ ਦੇ ਖਤਰਨਾਕ ਦੌਰ ਵਿਚੋਂ ਲੰਘ ਰਹੀ ਹੈ। ਇਸ ਬਿਮਾਰੀ ਦਾ ਫਿਲਹਾਲ ਇਲਾਜ ਸੰਭਵ ਨਹੀਂ, ਪਰ ਕੁੱਝ ਸਾਵਧਾਨੀਆਂ ਅਪਨਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜੋ ਵੀ ਨਾਗਰਿਕ ਇਸ ਮਿਸ਼ਨ ਵਿਚ ਕੋਵਾ ਐਪ ਜ਼ਰੀਏ ਸਰਗਰਮ ਭੂਮਿਕਾ ਨਿਭਾਏ, ਮੁੱਖ ਮੰਤਰੀ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸ੍ਰੀ ਬੀ. ਕੇ. ਬਜਾਜ, ਪਿੰ੍ਰਸੀਪਲ ਵਿਨੋਦਿਤਾ ਸੰਖਅਨ, ਸ੍ਰੀ ਰਾਘਵ ਸੋਨੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੈਪਸ਼ਨ
ਰਾਮ ਆਸ਼ਰਮ ਐਜੂਕੇਸ਼ਨ ਸੁਸਾਇਟੀ ਨੂੰ 2 ਲੱਖ ਰੁਪਏ ਦਾ ਚੌਕ ਸੌਂਪਦੇ ਸ੍ਰੀ ਓ ਪੀ ਸੋਨੀ।
ਵੱਲੋਂ
ਜ਼ਿਲਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
ਵੱਲ-
ਸਮੂਹ ਪੱਤਰਕਾਰ,
ਅੰਮ੍ਰਿਤਸਰ।
ਵਿਸ਼ਾ : ਯੈਲੋ ਕਾਰਡ ਅਤੇ ਐਕਰੀਡੇਸ਼ਨ ਕਾਰਡ ਰੀਨਿਊ ਕਰਵਾਉਣ ਸਬੰਧੀ।
ਸਮੂਹ ਪੱਤਰਕਾਰ ਸਾਥੀਓ,
ਮੁੱਖ ਦਫ਼ਤਰ ਦੇ ਪੱਤਰ ਨੰਬਰ ਆਈ 37186 2020 ਮਿਤੀ 18 ਜੂਨ 2020 ਅਨੁਸਾਰ ਨਵੇਂ ਭਾਵ ਪਹਿਲੀ ਵਾਰ ਯੈਲੋ ਕਾਰਡ ਬਣਵਾਉਣ ਦੇ ਚਾਹਵਾਨਾਂ ਦੀਆਂ ਅਰਜੀਆਂ ਦੋ ਦਿਨ ਵਿਚ ਮੁੱਖ ਦਫ਼ਤਰ ਨੂੰ ਭੇਜਣ ਲਈ ਹੁਕਮ ਹੋਏ ਹਨ। ਇਸ ਸਬੰਧੀ ਮਾਰਚ 2020 ਮਹੀਨੇ ਵਿਚ ਵੀ ਆਪ ਨੂੰ ਆਪਣੇ ਫਾਰਮ ਜਮਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਸੀ, ਪਰ ਫਿਰ ਵੀ ਜੇਕਰ ਕੋਈ ਪੱਤਰਕਾਰ ਜਿਸ ਨੇ ਆਪਣਾ ਨਵਾਂ ਪਹਿਲੀ ਵਾਰ ਯੈਲੋ ਕਾਰਡ ਬਣਵਾਉਣਾ ਹੈ ਤੇ ਉਸਨੇ ਹਾਲੇ ਤੱਕ ਆਪਣੇ ਫਾਰਮ ਜਮਾਂ ਨਹੀਂ ਕਰਾਏ ਸਨ ਤਾਂ ਉਹ ਮਿਤੀ 19 ਜੂਨ 2020 ਦੁਪਹਿਰ ਬਾਅਦ 4 ਵਜੇ ਤੱਕ ਆਪਣੀ ਮੁਕੰਮਲ ਅਰਜੀ ਸਮੇਤ ਸਾਰੇ ਲੋੜੀਂਦੇ ਦਸਤਾਵੇਜਾਂ ਦੇ ਇਸ ਦਫ਼ਤਰ ਵਿਖੇ ਜਮਾਂ ਕਰਵਾ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਅਤੇ ਅਧੂਰੀ ਜਾਂ ਜਰੂਰੀ ਦਸਤਾਵੇਜਾਂ ਤੋਂ ਬਿਨਾਂ ਪ੍ਰਾਪਤ ਅਰਜੀ ਸਵਿਕਾਰ ਨਹੀਂ ਕੀਤੀ ਜਾਵੇਗੀ । ਇਸ ਨੂੰ ਪਰਮ ਅਗੇਤ ਦਿੱਤੀ ਜਾਵੇ।
ਇਸ ਤੋਂ ਬਿਨਾਂ ਜਿੰਨਾਂ ਪੱਤਰਕਾਰ ਵੀਰਾਂ ਦੇ ਪਿਛਲੇ ਸਾਲ ਭਾਵ 2019- 20 ਦੌਰਾਨ ਯੈਲੋ ਕਾਰਡ ਜਾਂ ਐਕਰੀਡੇਸ਼ਨ ਕਾਰਡ ਬਣੇ ਸਨ ਅਤੇ ਉਨਾਂ ਨੇ ਆਪਣੇ ਕਾਰਡ ਰੀਨਿਊ ਕਰਵਾਉਣੇ ਹਨ ਪਰ ਹਾਲੇ ਤੱਕ ਉਨਾਂ ਨੇ ਆਪਣੀ ਅਰਜੀ ਜਮਾਂ ਨਹੀਂ ਕਰਵਾਈ ਤਾਂ ਉਹ ਵੀ ਮਿਤੀ 25 ਜੂਨ 2020 ਤੱਕ ਆਪਣੀ ਅਰਜੀ ਇਸ ਦਫ਼ਤਰ ਵਿਖੇ ਜਮਾਂ ਕਰਵਾ ਦੇਣ। ਇਸ ਤੋਂ ਬਾਅਦ ਪ੍ਰਾਪਤ ਅਰਜੀ ਸਵਿਕਾਰ ਨਹੀਂ ਕੀਤੀ ਜਾਵੇਗੀ।
ਇਕ ਵਾਰ ਫਿਰ ਸਪੱਸ਼ਟ ਕੀਤਾ ਜਾਂਦਾ ਹੈ ਕਿ ਪਹਿਲੀ ਵਾਰ ਯੈਲੋ ਕਾਰਡ ਬਣਾਉਣ ਦੇ ਇੱਛੁਕਾਂ ਲਈ ਅਰਜੀ ਜਮਾਂ ਕਰਵਾਉਣ ਦਾ ਸਮਾਂ 19 ਜੂਨ 2020 ਤੱਕ ਹੀ ਹੈ।





















