
ਮਾਨਸਾ 21 ਮਈ( ਵਿਸ਼ਵ ਵਾਰਤਾ )-: ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਘਰਾਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਨੰਨੇ ਬੱਚਿਆਂ ਨੇ ਅਧੁਨਿਕ ਤਕਨੀਕ ਦੀ ਵਰਤੋਂ ਕਰਕੇ ਸਮੇਂ ਦੇ ਹਾਣੀ ਬਣਨ ਦੇ ਚੈੱਲਿਜ ਨੂੰ ਕਬੂਲਿਆ ਹੈ। ਬੀਤੇ ਦਿਨੀਂ
ਸਿੱਖਿਆ ਵਿਭਾਗ ਵੱਲ੍ਹੋ “ਘਰ ਬੈਠੇ ਸਿੱਖਿਆ” ਦੇ ਇਕ ਕੁਇਜ਼ ਮੁਕਾਬਲੇ ਵਿੱਚ ਤੀਸਰੀ ਤੋਂ ਪੰਜਵੀਂ ਕਲਾਸ ਦੇ ਪੰਜਾਬ ਦੇ 216478 ਬੱਚਿਆਂ ਨੇ ਭਾਗ ਲੈਕੇ ਇਕ ਹੋਰ ਵੱਡੀ ਚਣੋਤੀ ਨੂੰ ਸਵੀਕਾਰ ਕੀਤਾ ਹੈ। “ਆਨ ਲਾਈਨ ਕੁਇਜ਼” 11 ਤੋਂ 16 ਮਈ ਤੱਕ ਦਿੱਤੀ ਸਿੱਖਿਆ ਦਾ ਮੁਲਾਂਕਣ ਸੀ ਅਤੇ ਸਿਲੇਬਸ ਦੇ ਅਧਾਰ ‘ਤੇ ਕੁਇਜ਼ ਦਾ ਇੱਕ ਗੂਗਲ ਲਿੰਕ ਵਿਦਿਆਰਥੀਆਂ ਨੂੰ ਪੜੋ ਪੰਜਾਬ, ਪੜਾਓ ਪੰਜਾਬ “ਟੀਮ ਦੁਆਰਾ ਭੇਜਿਆ ਗਿਆ ਸੀ।
ਰਾਜ ਭਰ ਵਿੱਚ ਚੋਂ ਇਕੱਤਰ ਅੰਕੜਿਆਂ ਅਨੁਸਾਰ 216478 ਵਿਦਿਆਰਥੀਆਂ ਨੇ ਇਸ ਤਰ੍ਹਾਂ ਦੇ ਪਹਿਲੀ ਵਾਰ ਹੋਏ ਮੁਕਾਬਲੇ ਚ ਕਮਾਲ ਦਾ ਉਤਸ਼ਾਹ ਦਿਖਾਇਆ। ਵੱਖ ਵੱਖ ਜ਼ਿਲ੍ਹਿਆਂ ਤੋਂ ਆਈਆਂ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਦੇ 5672, ਨਵਾਂ ਸ਼ਹਿਰ ਤੋਂ 4413, ਸੰਗਰੂਰ ਤੋਂ 7011, ਮੋਹਾਲੀ ਤੋਂ 9111, ਹੁਸ਼ਿਆਰਪੁਰ ਤੋਂ 18973, ਕਪੂਰਥਲਾ ਤੋਂ 5723, ਗੁਰਦਾਸਪੁਰ ਤੋਂ 8515, ਜਲੰਧਰ ਤੋਂ 16337 ਸ਼ , ਤਰਨਤਾਰਨ ਤੋਂ 14922, ਪਟਿਆਲਾ ਤੋਂ 12762, ਪਠਾਨਕੋਟ ਤੋਂ 3195, ਫਤਿਹਗੜ ਸਾਹਿਬ ਤੋਂ 13657, ਫਰੀਦਕੋਟ ਤੋਂ 5779, ਫਿਰੋਜ਼ਪੁਰ ਤੋਂ 12307, ਬਠਿੰਡਾ ਤੋਂ 12673, ਬਰਨਾਲਾ ਤੋਂ 2396, ਮੁਕਤਸਰ ਤੋਂ 7177, ਮੋਗਾ ਤੋਂ 6702 , ਰੂਪਨਗਰ ਤੋਂ 10468, ਲੁਧਿਆਣਾ ਜ਼ਿਲੇ ਦੇ 23587 ਬੱਚਿਆਂ ਨੇ ਆਨ ਲਾਈਨ ਕੁਇਜ਼ ਵਿਚ ਹਿੱਸਾ ਲਿਆ।
ਦਵਿੰਦਰ ਬੋਹਾ ਸਟੇਟ ਕੋਆਰਡੀਨੇਟਰ “ਪੜੋ ਪੰਜਾਬ, ਪੜਾਓ ਪੰਜਾਬ” ਨੇ ਕਿਹਾ, “ਆਨ ਲਾਇਨ ਕੁਇਜ਼” ਵਿਚ ਤਕਰੀਬਨ 50 ਪ੍ਰਤੀਸ਼ਤ ਛੋਟੇ ਬੱਚਿਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਤਰਨਤਾਰਨ, ਨਵਾਂ ਸ਼ਹਿਰ, ਬਠਿੰਡਾ, ਫਰੀਦਕੋਟ, ਮਾਨਸਾ, ਮੁਹਾਲੀ ਜ਼ਿਲ੍ਹਿਆਂ ਸਮੇਤ ਰਾਜ ਦੇ ਵੱਖ ਵੱਖ ਹਿੱਸਿਆਂ ਦੇ ਬਹੁਤ ਸਾਰੇ ਸਕੂਲ ਸਨ,ਜਿਥੇਂ ਵੱਡੀ ਗਿਣਤੀ ਚ ਬੱਚਿਆਂ ਦੀ ਭਾਗੀਦਾਰੀ ਰਹੀ।ਉਨ੍ਹਾਂ ਅੱਗੇ ਕਿਹਾ ਕਿ ਇਹ ਉਪਲੱਬਧ ਅੰਕੜੇ ਪ੍ਰੋਗਰਾਮ ਦੇ ਅਮਲ ਵਿਚ ਹੋਰ ਸੁਧਾਰ ਲਿਆਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਰਣਨੀਤੀ ਲਈ ਸਹਾਈ ਹੋਣਗੇ।
ਮਾਨਸਾ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਘਰਾਗਣਾਂ ਦੇ ਹੈੱਡ ਟੀਚਰ ਪਰਵਿੰਦਰ ਸਿੰਘ ਸਰਾਓ,ਖਿਆਲਾ ਕਲਾਂ ਦੇ ਸੈਂਟਰ ਹੈੱਡ ਟੀਚਰ ਬਲਜਿੰਦਰ ਖਿਆਲਾ ਜਿੰਨਾਂ ਦੀ ਜ਼ਿਲੇ ਭਰ ਚੋਂ ਸਭ ਤੋਂ ਵੱਧ ਭਾਗੀਦਾਰੀ ਰਹੀ, ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਸ਼ੁਰੂਆਤੀ ਦਿਨਾਂ ਦੌਰਾਨ ਬੇਸ਼ੱਕ ਕੁਝ ਲੋਕਾਂ ਨੇ ਇਸ ਨਾਜ਼ਕ ਸਮੇਂ ਬਥੇਰੇ ਤਾਅਨੇ ਦਿੱਤੇ ਸਨ ਕਿ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਨੇ,ਇਨ੍ਹਾਂ ਨੂੰ ਪੜ੍ਹਾਉਣ ਦੀ ਪਈ ਏ,ਪਰ ਅਸੀਂ ਰੁਕੇ ਨਹੀਂ ਜਿਸ ਦਾ ਸਿੱਟਾ ਸਾਹਮਣੇ ਹੈ ਕਿ ਵਿਭਾਗ ਨੇ ਔਖੀਆਂ ਘੜੀਆਂ ਚੋਂ ਹਰ ਤਕਨੀਕ ਵਰਤਕੇ ਅਪਣੇ ਬੱਚਿਆਂ ਨੂੰ ਹੁਣ ਦੂਰਦਰਸ਼ਨ ਜ਼ਰੀਏ ਸਿਖਾਲੇ ਰੂਪ ਵਿੱਚ ਉਨ੍ਹਾਂ ਲਈ ਸਿੱਖਿਆ ਘਰ ਬੈਠੇ ਦੇ ਮਿਸ਼ਨ ਦੀ ਵੱਡੀ ਪ੍ਰਾਪਤੀ ਕੀਤੀ ਹੈ।
ਸਕੂਲ ਸਿੱਖਿਆ ਸਕੱਤਰ, ਕ੍ਰਿਸ਼ਨ ਕੁਮਾਰ, ਨੇ ਕੋਵੀਡ -19 ਦੀ ਚੁਣੌਤੀ ਨੂੰ ਇੱਕ ਅਵਸਰ ਵਿੱਚ ਬਦਲਣ ਵਿੱਚ ਸਕੂਲ ਅਧਿਆਪਕਾਂ ਦੇ ਤਾਲਮੇਲ ਅਤੇ ਨਿਰੰਤਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਘਰ ਬੈਠੇ ਸਿੱਖਿਆ ” ਪ੍ਰੋਗਰਾਮ ਦਾ ਜ਼ਬਰਦਸਤ ਹੁੰਗਾਰਾ ਅਸਲ ਵਿੱਚ ਕੁਦਰਤੀ ਵਰਤਾਰਾ ਸੀ। ” ਪੜੋ ਪੰਜਾਬ, ਪੜਾਓ ਪੰਜਾਬ ” ਪ੍ਰੋਗਰਾਮ ਦੀ ਸ਼ੁਰੂਆਤ ਲਗਭਗ ਤਿੰਨ ਸਾਲ ਪਹਿਲਾਂ ਹੋਈ ਸੀ। ਇਸਦੇ ਤਹਿਤ ਬੁਨਿਆਦੀ ਸਹੂਲਤਾਂ ਦੇ ਵਾਧੇ ਦੇ ਨਾਲ ਨਾਲ ਸਕੂਲ ਦੀਆਂ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਨਵੀਂ ਨਵੀਨ ਤਕਨੀਕਾਂ, ਗਤੀਵਿਧੀਆਂ, ਤਜਰਬੇ ਨੂੰ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਪਿਛਲੇ ਤਿੰਨ ਸਾਲਾਂ ਤੋਂ ਵਿਦਿਆਰਥੀਆਂ, ਮਾਪਿਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮੇਲ-ਜੋਲ ਸਥਾਪਤ ਕਰਨ ਲਈ ਸੂਚਨਾ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। “ਇਸ ਤੋਂ ਪਹਿਲਾਂ, 6 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਾਲ ਹੀ ਵਿਚ ਕਰਵਾਏ ਗਏ“ ਆਨ ਲਾਈਨ ਟੈਸਟ ਵਿਚ ਤਕਰੀਬਨ 80 ਪ੍ਰਤੀਸ਼ਤ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਕਿ੍ਸ਼ਨ ਕੁਮਾਰ ਨੇ ਕਿਹਾ ਹੈ ਕਿ ਜਿਵੇਂ ਮਹਾਂਮਾਰੀ ਦੇ ਕਾਰਨ ਸਿੱਖਿਆ ਵਿਭਾਗ ਦਾ ਇਹ ਪਹਿਲਾ ਉੱਦਮ ਹੈ, ਕੁਦਰਤੀ ਤੌਰ ‘ਤੇ, ਇਸਦੇ ਸਫਲਤਾਪੂਰਵਕ ਲਾਗੂ ਹੋਣ ਦੇ ਸੰਬੰਧ ਵਿੱਚ ਬਹੁਤ ਸਾਰੇ ਚੈਲੰਜ ਤੇ ਚਿੰਤਾਵਾਂ ਸਨ, ਪਰ ਵਿਦਿਆਰਥੀਆਂ ਦੇ ਉਤਸ਼ਾਹਜਨਕ ਹੁੰਗਾਰੇ ਨੇ ਅਜਿਹੀਆਂ ਚਿੰਤਾਵਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ “
Hukamnama Sri Darbar Sahib Today – 17 November 2026 | Ang 604 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 17-11-2026...





















