ਆਟੇ ਨੂੰ ਜ਼ਮੀਨ ਹੇਠਾਂ ਨੱਪਣ ਦੇ ਮੁੱਦੇ ਤੇ “ਆਪ” ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਮੰਗ ਪੱਤਰ
ਇੱਕ ਹਫਤੇ ਅੰਦਰ ਨਹੀਂ ਹੋਈ ਕਾਰਵਾਈ ਤਾਂ ਕਰਾਂਗੇ ਪ੍ਰਦਰਸ਼ਨ : ਜੀਦਾ
ਬਠਿੰਡਾ 19 ਨਵੰਬਰ (ਕੁਲਬੀਰ ਬੀਰਾ)-ਪਿਛਲੇ ਦਿਨੀਂ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਗਰੀਬਾਂ ਦੇ ਘਰਾਂ ਵਿੱਚ ਵੰਡੇ ਜਾਣ ਵਾਲੇ ਆਟੇ ਨੂੰ ਜ਼ਮੀਨ ਹੇਠਾਂ ਨੱਪਣ ਦੇ ਮੱਦੇ ਤੇ ਆਮ ਆਦਮੀ ਪਾਰਟੀ ਬਠਿੰਡਾਂ ਵੱਲੋਂ ਵੱਲੋਂ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਜਿਲਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਦਿਹਾਤੀ ਦੇ ਜ਼ਿਲਾ ਪ੍ਰਧਾਨ ਗੁਰਜੰਟ ਸਿੰਘ ਸਿਵਿਆਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਜੋ ਕਿ ਗਰੀਬਾਂ ਵਿਚ ਵੰਡਣ ਦੀ ਬਜਾਏ ਜੋਗਰ ਪਾਰਕ ਦੇ ਕੋਲ ਆਟੇ ਨੂੰ ਟੋਆ ਪੁੱਟ ਕੇ ਜ਼ਮੀਨ ਹੇਠਾਂ ਨੱਪ ਦਿੱਤਾ ਗਿਆ ਸੀ ਜੋ ਕਿ ਇੱਕ ਵੱਡਾ ਅਪਰਾਧ ਹੈ। ਇਸ ਘਟਨਾ ਮੌਕੇ ਸਾਡੇ ਵੱਲੋਂ ਬੁਲਾਏ ਜਾਣ ਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਬਠਿੰਡਾ ਵੀ ਮੌਕੇ ਤੇ ਪਹੁੰਚੇ ਸਨ ਤੇ ਉਸ ਮੌਕੇ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਆਟਾ ਨੱਪਣ ਨੂੰ ਕਾਬੂਲ ਕੀਤਾ ਸੀ ਇਸ ਘਟਨਾ ਉਪਰ ਪ੍ਰਸ਼ਾਸਨ ਵੱਲੋਂ ਟੀਮ ਬਣਾ ਇਨਕੁਆਰੀ ਵੀ ਲਾਈ ਗਈ ਸੀ ਪਰ ਏਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤਕ ਇਸ ਇਨਕੁਆਰੀ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ ਅਸੀਂ ਮੰਗ ਕਰਦੇ ਹਾਂ ਕਿ ਹੀ ਜਲਦੀ ਤੋਂ ਜਲਦੀ ਜਾਂਚ ਪੜਤਾਲ ਪੂਰੀ ਕੀਤੀ ਜਾਵੇ ਅਤੇ ਇਹ ਵੀ ਪਤਾ ਕੀਤਾ ਜਾਵੇ ਕਿ ਕਿਹੜੇ ਕਿਹੜੇ ਵਿਅਕਤੀ, ਅਧਿਕਾਰੀ ਇਸ ਵਿੱਚ ਸ਼ਾਮਲ ਸਨ ਤੇ ਉਨ੍ਹਾਂ ਦੋਸੀਆਂ ਉਪਰ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੱਸਿਆ ਕਿ ਇਹ ਸਾਰਾ ਮਾਮਲਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਜੇਕਰ ਇੱਕ ਹਫਤੇ ਵਿੱਚ ਦੋਸ਼ੀਆ ਉਪਰ ਢੁਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਮ ਆਦਮੀ ਪਾਰਟੀ ਬਠਿੰਡਾ ਵਿਖੇ ਅਗਲੇ ਹਫਤੇ ਪ੍ਰਦਰਸ਼ਨ ਕਰੇਗੀ ਇਸ ਮੌਕੇ ਆਪ ਦੇ ਬੁਲਾਰੇ ਨੀਲ ਗਰਗ ,ਜ਼ਿਲਾ ਸਕੱਤਰ ਰਾਕੇਸ਼ ਪੁਰੀ ਸੀਨੀਅਰ ਆਪ ਆਗੂ ਅਨਿਲ ਠਾਕੁਰ ਅਮ੍ਰਿਤ ਲਾਲ ਅਗਰਵਾਲ ਅੈਡਵੋਕੇਟ ਗੁਰਲਾਲ ਸਿੰਘ ਪ੍ਰਦੀਪ ਕਾਲੀਆ, ਪ੍ਰਦੀਪ ਮਿਤਲ, ਬਲਜੀਤ ਬੱਲੀ, ਮਹਿੰਦਰ ਸਿੰਘ ਫੁਲੋਮਿਠੀ, ਅੈਮ ਅੈਲ ਜਿੰਦਲ ਗੁਬਿੰਦਰ ਸਿੰਘ ਮਨਜੀਤ ਸਿੰਘ ਮੌੜ ਤੇ ਚਰਨਜੀਤ ਸਿੰਘ ਮੌਜੂਦ ਸਨl























