ਆਈਸੀਐਸਈ ਅਤੇ ਆਈਐੱਸਸੀ ਬੋਰਡ ਨੇ ਐਲਾਨੇ ਬੋਰਡ ਦੀਆਂ ਜਮਾਤਾਂ ਦੇ ਨਤੀਜੇ
ਦੇਖੋ ਕਿੱਥੇ ਚੈੱਕ ਕਰ ਸਕਦੇ ਹੋ ਆਪਣਾ ਨਤੀਜਾ
ਚੰਡੀਗੜ੍ਹ,24 ਜੁਲਾਈ(ਵਿਸ਼ਵ ਵਾਰਤਾ) ਆਈਸੀਐਸਈ ਨੇ ਦਸਵੀਂ ਜਮਾਤ ਅਤੇ ਆਈਐੱਸਸੀ ਨੇ 12 ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਵੱਲੋਂ ਆਈਸੀਐਸਈ ਤੇ ਆਈਐਸਸੀ ਦੇ 10ਵੀਂ ਤੇ 12ਵੀਂ ਦੇ ਨਤੀਜੇ ਦੁਪਹਿਰੇ 3 ਵਜੇ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ ਸੀਆਈਐਸਸੀਈ ਦੀ ਵੈੱਬਸਾਈਟ cisce.org ‘ਤੇ ਜਾ ਕੇ ਚੈੱਕ ਕਰ ਸਕਦੇ ਹਨ।