ਅੱਧੀ ਰਾਤ ਤੱਕ ਜਨਤਾ ਦੀਆਂ ਸਮੱਸਿਆਵਾਂ ਸੁਣਦੇ ਰਹੇ ਮੁੱਖ ਮੰਤਰੀ ਚੰਨੀ,ਵਿਰੋਧੀ ਪਾਰਟੀਆਂ ਵੀ ਕਰ ਰਹੀਆਂ ਨੇ ਸਿਫਤਾਂ
ਚੰਡੀਗੜ੍ਹ,21 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਧੀ ਅੱਧੀ ਰਾਤ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹਿੰਦੇ ਹਨ। ਕੱਲ੍ਹ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਰਾ ਦਿਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਦੌਰਿਆਂ ਤੇ ਸਨ, ਪਰ ਰਾਤ ਨੂੰ ਵਾਪਸ ਆਉਂਦੇ ਹੋਏ ਜਦੋਂ ਉਹਨਾਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਹ ਲੋਕਾਂ ਨੂੰ ਦੇਖਿਆ ਤਾਂ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਬੈਠ ਗਏ ਅਤੇ ਕੁੱਝ ਕੁ ਦੇ ਮੌਕੇ ਤੇ ਹੀ ਹੱਲ ਕੱਢ ਦਿੱਤੇ ਤੇ ਬਾਕੀਆਂ ਨੂੰ ਵੀ ਮਸਲੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਸੀ ਕਿ ਮੈਨੂੰ ਚਾਹੇ ਰਾਤ ਦੇ 2 ਵਜੇ ਵੀ ਫੋਨ ਕਰ ਲਓ ਮੈਂ ਸਭ ਦੀ ਗੱਲ ਸੁਣਾਂਗਾ ਤੇ ਮੁੱਖ ਮੰਤਰੀ ਆਪਣੇ ਇਸ ਵਾਅਦੇ ਤੇ ਖਰੇ ਉਤਰਦੇ ਵੀ ਦਿਖਾਈ ਦੇ ਰਹੇ ਹਨ। ਇਹੀ ਕਾਰਨ ਹੈ ਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਤੋਂ ਇਲਾਵਾ ਖੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਇਸ ਅੰਦਾਜ਼ ਦੀਆਂ ਸਿਫ਼ਤਾਂ ਕਰਦੇ ਹਨ।