ਅੱਜ ਹੋਵੇਗੀ ਸ਼੍ਰੀਲੰਕਾ ‘ਚ ਨਵੇਂ ਰਾਸ਼ਟਰਪਤੀ ਦੀ ਚੋਣ
ਚੰਡੀਗੜ੍ਹ, 20 ਜੁਲਾਈ(ਵਿਸ਼ਵ ਵਾਰਤਾ)- ਵਿੱਤੀ ਤੌਰ ‘ਤੇ ਦੀਵਾਲੀਆ ਹੋ ਚੁੱਕੇ ਸ਼੍ਰੀਲੰਕਾ ‘ਚ ਅੱਜ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ। ਸੰਸਦ ‘ਚ ਗੁਪਤ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਸਪੀਕਰ ਨਵੇਂ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਕਰਨਗੇ। ਕੁਝ ਰਿਪੋਰਟਾਂ ਦੱਸ ਰਹੀਆਂ ਹਨ ਕਿ ਦੇਸ਼ ਨੂੰ ਨਵੇਂ ਰਾਸ਼ਟਰਪਤੀ ਦੇ ਨਾਲ-ਨਾਲ ਨਵਾਂ ਪ੍ਰਧਾਨ ਮੰਤਰੀ ਵੀ ਮਿਲਣ ਜਾ ਰਿਹਾ ਹੈ।