ਅੱਜ ਸ਼ਹਿਰ ਵਿੱਚ ਬਦਲੇਗਾ ਮੌਸਮ ਦਾ ਮਿਜ਼ਾਜ
ਕੱਲ੍ਹ ਪੈ ਸਕਦਾ ਹੈ ਮੀਂਹ

ਚੰਡੀਗੜ੍ਹ, 21 ਮਾਰਚ(ਵਿਸ਼ਵ ਵਾਰਤਾ)- ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਤਾਪਮਾਨ ਤੋਂ ਜਲਦ ਹੀ ਰਾਹਤ ਮਿਲਣ ਦੀ ਉਮੀਦ ਹੈ। ਜੰਮੂ-ਕਸ਼ਮੀਰ ਦੇ ਪਾਸ ਇਕ ਪੱਛਮੀ ਹਲਚਲ ਹੋ ਰਹੀ ਹੈ। ਇਸ ਨਾਲ 21 ਮਾਰਚ ਤੋਂ ਮੌਸਮ ਵਿੱਚ ਬਦਲਾਵ ਆਵੇਗਾ। 22 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।ਇਸ ਨਾਲ ਤਾਪਮਾਨ ਵਿੱਚ ਗਿਰਵਾਟ ਆਵੇਗੀ ਅਤੇ ਮੌਸਮ ਫਿਰ ਤੋਂ ਸੁਹਾਵਣਾ ਹੋ ਜਾਵੇਗਾ। ਕੁਝ ਸਥਾਨਾਂ ਤੇ 30 ਤੋਂ 40 ਕਿ.ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਕਿ ਪਹਿਲਾਂ ਨਾਲੋਂ ਤਿੰਨ ਡਿਗਰੀ ਜ਼ਿਆਦਾ ਰਿਹਾ। ਜਦੋਂ ਕਿ ਰਾਤ ਦਾ ਤਾਪਮਾਨ 16.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। ਉਸ ਤੋਂ ਬਾਅਦ ਚੱਲਣ ਵਾਲੀਆਂ ਉਤਰ-ਪੱਛਮੀ ਹਵਾਵਾਂ ਠੰਢਕ ਲਿਆਉਣਗੀਆਂ। ਜਿਸ ਦਾ ਅਸਰ 26 ਤੋਂ 27 ਮਾਰਚ ਤੱਕ ਰਹਿਣ ਵਾਲਾ ਹੈ।






















