
ਜੈਤੋ, 4 ਨਵੰਬਰ (ਰਘੂਨੰਦਨ ਪਰਾਸ਼ਰ): ਕਰਵਾਚੌਥ ਦਾ ਤਿਉਹਾਰ ਭਾਰਤੀ ਸਨਾਤਨ ਧਰਮੀ ਔਰਤਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਔਰਤਾਂ ਕਈ ਦਿਨਾਂ ਤੋਂ ਇਸ ਤਿਉਹਾਰ ਦੀ ਤਿਆਰੀ ਕਰਦਿਆਂ ਵੇਖੀਆਂ ਗਈਆਂ ਹਨ। ਇਹ ਤਿਉਹਾਰ ਇਸ ਬਾਰ 4 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।
ਕਰਵਾਚੌਥ ‘ਤੇ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਕਿਉਂਕਿ ਅਰਗ ਨੂੰ ਚੰਦਰਮਾ ਨੂੰ ਅਰਘ ਦੇ ਕੇ ਹੀ ਇਹ ਦਿਨ ਭਰ ਦਾ ਨਿਰਜਲ ਵਰਤ ਨੂੰ ਪੂਰਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੀ ਭੋਜਨ ਗ੍ਰਹਿਣ ਕੀਤਾ ਜਾਂਦਾ ਹੈ। ਉੱਘੇ ਜੋਤੀਸ਼ਾਚਾਰਿਆ ਸਵ. ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਾਰ ਜੈਤੋ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਚੰਦ ਲੁਧਿਆਣਾ ਵਿੱਚ ਰਾਤ ਕਰੀਬ 8.18 ਵਜੇ, ਬਠਿੰਡਾ 8.18 ਵਜੇ , ਚੰੜੀਗੜ 8.9 ਵਜੇ, ਪਟਿਆਲਾ 8.11 ਵਜੇ, ਮੋਹਾਲੀ 8.9 ਵਜੇ, ਅੰਮ੍ਰਿਤਸਰ 8.15 ਵਜੇ , ਕੁਰੂਕਸ਼ੇਤਰ 8.10 ਵਜੇ , ਰੋਹਤਕ 8.41 ਵਜੇ, ਸ਼੍ਰੀਗੰਗਾਨਗਰ 8.20 ਵਜੇ , ਕਪੂਰਥਲਾ 8.17 ਵਜੇ ਦਿਖਾਈ ਦੇਣ ਬਾਰੇ ਪ੍ਰਸਿੱਧ ਪੰਚਾਂਗਾਂ ਨੇ ਲਿਖਿਆ ਹੈ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਮੌਸਮ ਅਨੁਕੂਲ ਨਾ ਹੋਣ ਕਾਰਣ ਚੰਦਰਮਾ ਦੇਰ ਨਾਲ ਵੇਖਿਆ ਜਾ ਸਕਦਾ ਹੈ।
ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) ਜ਼ੀਰਕਪੁਰ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਤਰਨਤਾਰਨ ਦੇ ASI ਇਕਬਾਲ ਸਿੰਘ ਕਤਲ ਮਾਮਲੇ...





















