ਨਵੀ ਦਿੱਲੀ(ਵਿਸ਼ਵ ਵਾਰਤਾ): ਕੇਂਦਰ ਮੰਤਰੀ ਮੰਡਲ ਅੱਜ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਲੋਕਾਂ ਲਈ ਮੌਤ ਦੀ ਸਜ਼ਾ ਦੀ ਸਿਫਾਰਸ਼ ਕਰਨ ਵਾਲੇ ਅਧਿਨਿਯਮ ਉੱਤੇ ਵਿਚਾਰ ਕਰੇਗਾ।
ਬਲਾਤਕਾਰੀਆਂ ਲਈ ਮੌਤ ਦੀ ਸਜ਼ਾ ਦਾ ਮੁੱਦਾ ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲੇ ਵਿਚ ਇਕ ਅੱਠ ਸਾਲਾ ਲੜਕੀ ਦੀ ਬਲਾਤਕਾਰ ਕਰਨ ਤੋਂ ਬਾਅਦ ਕਤਲ ਦੀ ਘਟਨਾ ਅਤੇ ਇਕ ਭਾਰਤੀ ਜਨਤਾ ਪਾਰਟੀ ਦੇ ਐਮ.ਐਲ.ਏ. ਦੁਆਰਾ ਉਨਾਓ ਵਿਚ ਨਾਬਾਲਗ ਦੇ ਕਥਿਤ ਬਲਾਤਕਾਰ ਦੀ ਚਰਚਾ ਕਰਨ ਉਠਿਆ ਹੈ। ਪਿਛਲੇ ਕੁਝ ਹਫਤਿਆਂ ਤੋਂ ਅਜਿਹੀਆਂ ਘਟਨਾਵਾਂ ਦੀਆਂ ਰਿਪੋਰਟਾਂ ਨਾਲੇ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ। ਮਿਸਾਲ ਦੇ ਤੌਰ ‘ਤੇ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ ਤਿੰਨ ਅਜਿਹੇ ਮਾਮਲਿਆਂ ਦੀ ਸੂਚਨਾ ਮਿਲੀ ਹੈ, ਇਕ ਏਟਾਹ, ਉੱਤਰ ਪ੍ਰਦੇਸ਼ , ਛੱਤੀਸਗੜ੍ਹ ਤੋਂ ਦੂਜਾ ਅਤੇ ਓਡੀਸ਼ਾ ਤੋਂ ਤੀਜਾ ਕੈਸੇ ਸਾਮਣੇ ਆਇਆ ਹੈ।
ਸ਼ੁੱਕਰਵਾਰ ਨੂੰ, ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਦੱਸਿਆ ਕਿ ਉਹ 12 ਸਾਲ ਤੱਕ ਦੇ ਬੱਚਿਆਂ ਨੂੰ ਯੌਨ ਸ਼ੋਸ਼ਣ ਕਰਨ ਦੇ ਦੋਸ਼ੀ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਕਾਨੂੰਨ ਵਿੱਚ ਸੋਧ ਕਰਨ ‘ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਸੰਸਦ ਸੈਸ਼ਨ ‘ਚ ਨਹੀਂ ਹੈ ਅਤੇ ਇਸ ਦੀ ਤੁਰੰਤ ਲੋੜ ਨੂੰ ਸਮਜਦੇ ਹੋਏ , ਅਸੀਂ ਫ਼ੈਸਲਾ ਕੀਤਾ ਹੈ ਕਿ ਬੱਚਿਆਂ ਦੇ ਪ੍ਰੋਟੈਕਸ਼ਨ ਆਫ ਸੈਕਸਲ ਔਫੈਂਸਜ਼ (ਪੀਓਸੀਐਸਓ) ਐਕਟ -2012 ਵਿਚ ਹੋਏ ਬਦਲਾਵਾਂ ਨੂੰ ਲਾਗੂ ਕਰਨ ਲਈ ਆਰਡੀਨੈਂਸ ਲਿਆਇਆ ਜਾਵੇ।
POCSO ਐਕਟ ਅਧੀਨ ਨਾਬਾਲਗਾਂ ‘ਤੇ ਵਧੇ ਹੋਏ ਜਿਨਸੀ ਹਮਲੇ ਲਈ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੈ।