ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ
ਖ਼ਪਤਕਾਰਾਂ ਲਈ ਰਾਹਤ ਭਰਿਆ ਦਿਨ
ਚੰਡੀਗੜ੍ਹ, 16ਅਗਸਤ(ਵਿਸ਼ਵ ਵਾਰਤਾ)- ਅੱਜ ਸੋਮਵਾਰ ਪੈਟਰੋਲ ਅਤੇ ਡੀਜ਼ਲ ਦੇ ਖਪਤਕਾਰਾਂ ਲਈ ਰਾਹਤ ਭਰਿਆ ਸੀ। ਦੱਸ ਦੱਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 30 ਦਿਨਾਂ ਤੋਂ ਨਾ ਤਾਂ ਵਧੀਆਂ ਹਨ ਅਤੇ ਨਾ ਹੀ ਘਟੀਆਂ ਹਨ। ਪਿਛਲੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ 17 ਜੁਲਾਈ ਨੂੰ ਹੋਇਆ ਸੀ।
ਦਿੱਲੀ ਵਿੱਚ ਪੈਟਰੋਲ ਅਜੇ ਵੀ 101.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਦੇ ਉੱਚਤਮ ਪੱਧਰ ਤੇ ਵਿਕ ਰਿਹਾ ਹੈ ਪਰ ਚੇਨਈ ਵਿੱਚ ਪੈਟਰੋਲ 3 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ,ਕਿਉਂਕਿ ਤਾਮਿਲਨਾਡੂ ਸਰਕਾਰ ਨੇ ਪੈਟਰੋਲ ਦੀ ਕੀਮਤ ਘਟਾ ਦਿੱਤੀ ਹੈ। 3 ਰੁਪਏ ਪ੍ਰਤੀ ਲੀਟਰ ਹੁਣ ਚੇਨਈ ਵੱਡੇ ਮਹਾਂਨਗਰ ਦਾ ਇਕਲੌਤਾ ਸ਼ਹਿਰ ਹੈ ਜਿੱਥੇ ਪੈਟਰੋਲ 100 ਤੋਂ ਘੱਟ ਹੈ।























