ਅੱਜ ਨਵਜੋਤ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਉਣਗੇ ਪ੍ਰਿਅੰਕਾ ਗਾਂਧੀ
ਚੰਡੀਗਰ੍ਹ,15 ਫਰਵਰੀ(ਵਿਸ਼ਵ ਵਾਰਤਾ)- ਕਿਸੇ ਸਮੇਂ ਕਾਂਗਰਸ ਲਈ ਸਟਾਰ ਪ੍ਰਚਾਰਕ ਵਜੋਂ ਦੂਜੇ ਹਲਕਿਆਂ ਵਿੱਚ ਜਾ ਕੇ ਪ੍ਰਚਾਰ ਕਰਨ ਵਾਲੇ ਨਵਜੋਤ ਸਿੱਧੂ ਨੂੰ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਆਉਣ ਦਾ ਕਾਫੀ ਪ੍ਰਭਾਵ ਪਿਆ ਹੈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਕਈ ਰੈਲੀਆਂ ਕਰ ਚੁੱਕੇ ਹਨ ਪਰ,ਜਦੋਂ ਤੋਂ ਬਿਕਰਮ ਮਜੀਠੀਆ ਨੇ ਇੱਥੋਂ ਨਾਮਜ਼ਦਗੀ ਭਰੀ ਹੈ,ਉਹਨਾਂ ਨੇ ਆਪਣੇ ਹਲਕੇ ਤੋਂ ਬਾਹਰ ਕੋਈ ਵੀ ਰੈਲੀ ਨਹੀਂ ਕੀਤੀ ਹੈ,ਅਤੇ ਨਾ ਹੀ ਕਿਸੇ ਹੋਰ ਉਮੀਦਵਾਰ ਲਈ ਪ੍ਰਚਾਰ ਕਰਨ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਹੈ।ਅੱਜ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਸਿੱਧੂ ਦੇ ਹਲਕੇ ਵਿੱਚ ਰੋਡ ਸ਼ੋਅ ਰਾਂਹੀ ਉਹਨਾਂ ਲਈ ਵੋਟਾਂ ਮੰਗਣਗੇ।
Amritsar is upbeat and excited on the visit of our charismatic leader Priyanka Gandhi Ji, who comes to Amritsar at 5 PM…@priyankagandhi pic.twitter.com/R7lhf1BQoO
— Navjot Singh Sidhu (@sherryontopp) February 15, 2022























