ਅੱਜ ਤੋਂ ਬੰਦ ਰਹਿਣਗੀਆਂ ਇੰਟਰਨੈਟ ਬੈਂਕਿੰਗ ਅਤੇ ਯੂਪੀਆਈ ਸਮੇਤ ਕਈ ਹੋਰ ਸੇਵਾਵਾਂ
ਪੜ੍ਹੋ,ਕਦੋਂ ਤੱਕ ਅਤੇ ਕਿਉਂ ਬੰਦ ਰਹਿਣਗੀਆਂ ਸੇਵਾਵਾਂ

ਚੰਡੀਗੜ੍ਹ,4 ਸਤੰਬਰ(ਵਿਸ਼ਵ ਵਾਰਤਾ) ਭਾਰਤੀ ਸਟੇਟ ਬੈਂਕ (ਐਸਬੀਆਈ) ਦੀਆਂ ਕੁਝ ਸੇਵਾਵਾਂ 4 ਅਤੇ 5 ਸਤੰਬਰ ਨੂੰ ਪ੍ਰਭਾਵਤ ਹੋਣ ਜਾ ਰਹੀਆਂ ਹਨ। ਐਸਬੀਆਈ ਇੰਟਰਨੈਟ ਬੈਂਕਿੰਗ, ਯੂਪੀਆਈ, ਯੋਨੋ, ਯੋਨੋ ਬਿਜ਼ਨਸ, ਯੋਨੋ ਲਾਈਟ, ਆਈਐਮਪੀਐਸ ਵਰਗੀਆਂ ਸੇਵਾਵਾਂ ਕੰਮ ਨਹੀਂ ਕਰਨਗੀਆਂ। ਐਸਬੀਆਈ ਨੇ ਸੋਸ਼ਲ ਮੀਡੀਆ ਰਾਹੀਂ ਇਸਦੀ ਜਾਣਕਾਰੀ ਦਿੱਤੀ ਹੈ।

ਐਸਬੀਆਈ ਬੈਂਕ ਨੇ ਕਿਹਾ ਹੈ ਕਿ “4 ਸਤੰਬਰ ਨੂੰ ਰਾਤ 10.35 ਵਜੇ ਤੋਂ 5 ਸਤੰਬਰ (3 ਘੰਟੇ) ਤੱਕ 1.35 ਵਜੇ ਤੱਕ ਮੇਨਟੇਨੈਂਸ ਗਤੀਵਿਧੀ ਕੀਤੀ ਜਾਵੇਗ। ਅਸੁਵਿਧਾ ਦੇ ਕਾਰਨ ਮੁਆਫ ਕਰਨਾ ਅਤੇ ਤੁਹਾਨੂੰ ਸਾਡੇ ਨਾਲ ਰਹਿਣ ਦੀ ਬੇਨਤੀ ਕਰਨੀ ਚਾਹੁੰਦੇ ਹਾਂ। ”






















