ਅੱਜ ਅਤੇ ਕੱਲ੍ਹ ਨੂੰ ਹੋਵੇਗਾ ਰਾਜ ਪੱਧਰੀ ਕਲਾ ਉਤਸਵ
ਚੰਡੀਗੜ੍ਹ, 19ਨਵੰਬਰ(ਵਿਸ਼ਵ ਵਾਰਤਾ)- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਪੱਧਰੀ ਕਲਾ ਉਤਸ਼ਵ ਮੁਕਾਬਲੇ ਅੱਜ ਮਿਤੀ 19 ਨਵੰਬਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰਿਅਮ ਵਿੱਚ ਸ਼ੁਰੂ ਹੋ ਰਹੇ ਹਨ। ਇਸ ਸਬੰਧੀ ਦਫਤਰ ਡੀਜੀਐਸਈ ਪੰਜਾਬ ਵੱਲੋਂ ਸਮੂਹ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤੇ ਪੱਤਰ ਅਨੁਸਾਰ ਦੋ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਜ਼ੋਨ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਆਪਣੀ ਆਪਣੀ ਗਤੀਵਿਧੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਇੱਕ ਲੜਕੀ ਅਤੇ ਇੱਕ ਲੜਕਾ ਭਾਗ ਲੈਕੇ ਆਪਣੀ ਕਲਾ ਦਾ ਜੌਹਰ ਦਿਖਾਉਣਗੇ। ਮੁਕਾਬਲੇ ਦੇ ਪਹਿਲੇ ਦਿਨ ਅੱਜ ਸੋਲੋ ਮਿਉਜ਼ਿਕ ਵੋਕਲ, ਸੋਲੋ ਮਿਉਜ਼ਿਕ ਇੰਸਟਰੂਮੈਂਟਲ ਆਦਿ ਦੇ ਮੁਕਾਬਲੇ ਹੋਣਗੇ, ਜਦਕਿ ਦੂਜੇ ਦਿਨ ਮਿਤੀ 20 ਨਵੰਬਰ ਨੂੰ ਸੋਲੋ ਡਾਂਸ, ਡਰਾਮਾ ਸੋਲੋ ਐਕਟਿੰਗ ਆਦਿ ਦੇ ਮੁਕਾਬਲੇ ਹੋਣਗੇ। ਕਲਾ ਉਤਸਵ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਆਪਣੀ ਪ੍ਰੋਫਾਰਮੈਂਸ ਸੰਬੰਧੀ ਸਾਰਾ ਸਮਾਨ ਆਪਣਾ ਲਿਆਂਦਾ ਜਾਵੇਗਾ।