ਅੱਗ ਲੱਗਣ ਕਾਰਨ 13 ਦੁਕਾਨਾਂ ਸੜ ਕੇ ਸੁਆਹ
ਢਾਕਾ, 4ਮਾਰਚ (IANS,ਵਿਸ਼ਵ ਵਾਰਤਾ)- ਬੰਗਲਾਦੇਸ਼ ਦੇ ਪਟੁਆਖਾਲੀ ਜ਼ਿਲ੍ਹੇ ਦੇ ਮੋਹੀਪੁਰ ਫਿਸ਼ਿੰਗ ਪੋਰਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 13 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਅੱਗ ਮੱਛੀ ਸਟੋਰ ਵਿੱਚ ਲੱਗੀ ਅਤੇ ਬਾਅਦ ਵਿੱਚ ਆਸ-ਪਾਸ ਦੀਆਂ ਦੁਕਾਨਾਂ ਵਿੱਚ ਫੈਲ ਗਈ। ਅੱਗ ਦੇ ਫੈਲਣ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਕਾਲਪਾਰਾ ਫਾਇਰ ਸਰਵਿਸ ਸਟੇਸ਼ਨ ਅਧਿਕਾਰੀ ਇਲਿਆਸ ਹੁਸੈਨ ਨੇ ਦੱਸਿਆ ਕਿ ਅੱਗ ‘ਤੇ ਦੋ ਘੰਟਿਆਂ ‘ਚ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਦੀ ਕਾਰਵਾਈ ਵਿਚ ਇਕ ਫਾਇਰਮੈਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।