
ਭੋਗਪੁਰ 25 ਅਪਰੈਲ( ਵਿਸ਼ਵ ਵਾਰਤਾ )-ਅੱਜ ਸਵੇਰੇ ਲਗਭਗ ਸਾਢੇ ਕੁ ਪੰਜ ਵਜੇ ਜੀ ਟੀ ਤੇ ਰੋਡ ਤੇ ਬਿਜਲੀ ਘਰ ਅੱਗੇ ਸਬਜੀ ਅਤੇ ਫਰੂਟ ਦੇ ਖੋਖਿਆਂ ਨੂੰ ਅਚਾਨਕ ਅੱਗ ਲੱਗਣ ਕਾਰਨ ਕਈ ਖੋਖੇ ਸੜਕੇ ਸਵਾਹ ਹੋ ਗਏ ।ਅੱਗ ਇੰਨੀ ਭਿਆਨਕ ਸੀ ਕੇ ਅੱਗ ਦੀਆਂ ਲਪਟਾਂ ਬਹੁਤ ਉੱਚੀਆ ਉੱਠ ਰਹੀਆਂ ਸਨ। ਅੱਜ ਐਤਵਾਰ ਲਾਕਡਾਉਨ ਹੋਣ ਦੇ ਕਾਰਨ ਬਜ਼ਾਰ ਵਿੱਚ ਕੋਈ ਵੀ ਨਹੀਂ ਸੀ ਆਮ ਤੌਰ ਤੇ ਇਹ ਦੁਕਾਨਾਂ ਸਵੇਰੇ ਸਾਢੇ ਪੰਜ ਛੇ ਵਜੇ ਤੱਕ ਖੁੱਲ੍ਹ ਜਾਂਦੀਆਂ ਹਨ।ਪਰ ਅੱਜ ਐਤਵਾਰ ਲਾਕਡਾਉਨ ਹੋਣ ਕਾਰਨ ਦੁਕਾਨਦਾਰ ਬਜ਼ਾਰ ਵਿੱਚ ਨਹੀਂ ਆਏ ।ਜਿਸ ਕਾਰਨ ਅੱਗ ਤੇ ਕਾਬੂ ਪਾਉਣ ਲਈ ਇਨ੍ਹਾਂ ਖੋਖਿਆ ਦੇ ਮਾਲਕਾਂ ਵੱਲੋਂ ਆਪ ਹੀ ਕੋਸ਼ਿਸ਼ਾਂ ਕੀਤੀਆਂ ਗਈਆਂ ।ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਕਾਰਨ ਨਾਲ ਲੱਗਦੇ ਕੁਝ ਹੋਰ ਖੋਖੇ ਕੇ ਅੱਗ ਦੀ ਲਪੇਟ ਵਿਚ ਆਉਣੋਂ ਬਚ ਗਏ ਪਰ ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਈ ਖੋਖੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਏ ।ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਭੋਗਪੁਰ ਵਿੱਚ ਨਹੀਂ ਹੈ ਫਾਇਰ ਬ੍ਰਿਗੇਡ ਦਾ ਪ੍ਰਬੰਧ ;
ਨਗਰ ਕੌਂਸਲ ਦਾ ਦਰਜ਼ਾ ਰੱਖਣ ਵਾਲੇ ਭੋਗਪੁਰ ਸ਼ਹਿਰ ਵਿਚ ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਹੀਂ ਹੈ । ਜਦ ਵੀ ਕਦੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਲੰਧਰ ਤੋਂ ਆਉਂਦੀਆਂ ਹਨ। ਜਿਸ ਕਾਰਨ ਘਟਨਾ ਸਥਾਨ ਤੇ ਪਹੁੰਚਣ ਲਈ ਇਨ੍ਹਾਂ ਗੱਡੀਆਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ।ਉਦੋਂ ਤੱਕ ਅੱਗ ਨਾਲ ਕਾਫੀ ਨੁਕਸਾਨ ਹੋ ਜਾਂਦਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਭੋਗਪੁਰ ਵਿੱਚ ਫਾਇਰ ਬਿ੍ਗੇਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ।






















