
ਚੰਡੀਗੜ੍ਹ, 20 ਫਰਵਰੀ: ਇਸ ਦੌਰਾਨ ਐਸਟੀਐਫ ਵਲੋਂ ਅੰਮ੍ਰਿਤਸਰ ਵਿਚ 194 ਕਿਲੋ ਹੈਰੋਇਨ ਫੜੇ ਜਾਣ ਦਾ ਮਾਮਲਾ ਅੱਜ ਸਦਨ ਵਿਚ ਗੂੰਜਿਆ। ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਇਹ ਮਾਮਲਾ ਚੁੱਕਿਆ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਬਿਕਰਮ ਸਿੰਘ ਮਜੀਠੀਆ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਦੀ ਜਾਂਚ ਕਰਵਾਏਗੀ। ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਵਿਧਾਇਕ ਹਰਪਾਲ ਚੀਮਾ ਨੇ ਵੀ ਇਹ ਮਾਮਲਾ ਉਠਾਇਆ ਸੀ। ਜੀਰਾ ਨੇ ਕਿਹਾ ਕਿ ਹੈਰੋਇਨ ਜਿਸ ਦੇ ਘਰੋਂ ਫੜੀ ਗਈ, ਉਹ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਕਰੀਬੀ ਸੀ। ਮਜੀਠੀਆ ਨੇ ਹੀ ਉਨ੍ਹਾਂ ਨੂੰ ਐਸਐਸ ਬੋਰਡ ਦਾ ਮੈਂਬਰ ਬਣਾਇਆ।






















