ਸੁਪਰ ਸਕਰ ਮਸ਼ੀਨ ਖਰੀਦਣ ਲਈ ਕਾਰਪੋਰੇਸ਼ਨ ਨੂੰ ਦਿੱਤੇ 50 ਲੱਖ ਰੁਪਏ
ਦਾ ਸਿਟੀ ਵਾਲਮੀਕਿ ਧਰਮਸ਼ਾਲਾ ਸੁਧਾਰ ਸਭਾ ਨੂੰ ਵੀ ਦਿੱਤੇ 7 ਲੱਖ ਰੁਪਏ
ਅੰਮ੍ਰਿਤਸਰ 29 ਅਕਤੂਬਰ (ਵਿਸ਼ਵ ਵਾਰਤਾ)-ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੰਮ੍ਰਿਤਸਰ ਕੇਂਦਰੀ ਹਲਕੇ ਦੀ ਸੀਵਰੇਜ਼ ਸਬੰਧੀ ਸਮੱਸਿਆ ਦਾ ਪੱਕਾ ਹੱਲ ਕਰਦੇ ਹੋਏ ਅੱਜ ਇਸ ਹਲਕੇ ਲਈ ਸੁਪਰ ਸ਼ਕਰ ਮਸ਼ੀਨ ਖਰੀਦਣ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ 50 ਲੱਖ ਰੁਪਏ ਦਾ ਚੈਕ ਦਿੱਤਾ। ਉਨਾਂ ਕਿਹਾ ਕਿ ਸ਼ਹਿਰ ਦਾ ਇਹ ਅੰਦਰੂਨੀ ਹਿੱਸਾ ਪੁਰਾਣੇ ਸੀਵਰੇਜ ਕਾਰਨ ਕਈ ਵਾਰ ਸਮੱਸਿਆ ਦਾ ਸਾਹਮਣਾ ਕਰਦਾ ਸੀ, ਪਰ ਹੁਣ ਸੀਵਰੇਜ ਦੀ ਸਫਾਈ ਲਈ ਇਸ ਹਲਕੇ ਨੂੰ ਪੱਕੀ ਇਕ ਮਸ਼ੀਨ ਖਰੀਦ ਕੇ ਦਿੱਤੀ ਜਾਵੇਗੀ, ਜੋ ਕਿ ਕੇਵਲ ਕੇਂਦਰੀ ਹਲਕੇ ਦੇ ਸੀਵਰੇਜ ਦੀ ਸਾਫ਼ ਸਫ਼ਾਈ ਲਈ ਕੰਮ ਕਰੇਗੀ। ਉਨਾਂ ਦੱਸਿਆ ਕਿ ਇਸ ਨਾਲ ਸੀਵਰੇਜ ਦੀ ਸਮੱਸਿਆ ਦਾ ਹੱਲ ਕੁੱਝ ਘੰਟਿਆਂ ਵਿਚ ਹੀ ਸੰਭਵ ਹੋ ਸਕੇਗਾ, ਜਿਸ ਨਾਲ ਲੋਕਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਨੂੰ ਉਚ ਕੋਟੀ ਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ, ਪਰ ਇਸ ਲਈ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਸ਼ਹਿਰ ਅਤੇ ਸੀਵਰੇਜ ਦੀ ਸਫਾਈ ਰੱਖਣ ਲਈ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ, ਤਾਂ ਹੀ ਸਾਡਾ ਚੌਗਿਰਦਾ ਸਹੀ ਰਹਿ ਸਕਦਾ ਹੈ। ਇਸੇ ਦੌਰਾਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 49 ਦੇ ਇਲਾਕੇ ਵਿਚ ਆਉਂਦੇ ਦਾ ਸਿਟੀ ਵਾਲਮੀਕਿ ਧਰਮਸ਼ਾਲਾ ਸੁਧਾਰ ਸਭਾ ਦਾ ਉਦਘਾਟਨ ਕੀਤਾ ਅਤੇ ਧਰਮਸ਼ਾਲਾ ਸੁਧਾਰ ਸਭਾ ਨੂੰ 7ਲੱਖ ਰੁਪਏ ਚੈਕ ਵੀ ਦਿੱਤਾ। ਇਸ ਮੌਕੇ ਕੌਂਸਲਰ ਸ੍ਰੀ ਵਿਕਾਸ ਸੋਨੀ, ਚੇਅਰਮੈਨ ਮਹੇਸ਼ ਖੰਨਾ, ਯੁਵਾ ਨੇਤਾ ਪਰਮਜੀਤ ਸਿੰਘ ਚੋਪੜਾ, ਕੌਂਸਲਰ ਸੁਨੀਲ ਕੁਮਾਰ ਕੋਂਟੀ, ਵਿਸ਼ਾਲ ਗਿੱਲ ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।