ਜੈਪੁਰ, 8 ਦਸਬੰਰ – ਭਾਰਤ ਦੇ ਪ੍ਰਸਿੱਧ ਬਿਜਨਸਮੈਨ ਮੁਕੇਸ਼ ਅੰਬਾਨੀ ਦੀ ਧੀ ਦਾ ਵਿਆਹ 12 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਦੌਰਾਨ ਈਸ਼ਾ ਅੰਬਾਨੀ ਦੀ ਪ੍ਰੀ ਵੈਡਿੰਗ ਸੈਰੇਮਨੀ ਰਾਜਸਥਾਨ ਦੇ ਉਦੈਪੁਰ ਵਿਖੇ ਜ਼ੋਰਾਂ – ਸ਼ੋਰਾਂ ਨਾਲ ਚੱਲ ਰਹੀ ਹੈ।
ਇਸ ਦੌਰਾਨ ਇਸ ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਵੀ ਉਦੈਪੁਰ ਪਹੁੰਚੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਤਵਾਰ ਨੂੰ ਇਥੇ ਪਹੁੰਚਣ ਦੀ ਸੰਭਾਵਨਾ ਹੈ। ਹੋਰਨਾਂ ਤੋਂ ਇਲਾਵਾ ਅੱਜ ਇਥੇ ਸਚਿਨ ਤੇਂਦੂਲਕਰ, ਜ਼ਹੀਰ ਖਾਨ, ਮਹਿੰਦਰ ਸਿੰਘ ਧੋਨੀ ਅਤੇ ਸਲਮਾਨ ਖਾਨ, ਕੈਟਰੀਨਾ ਕੈਫ ਤੋਂ ਇਲਾਵਾ ਕਈ ਫਿਲਮੀ ਸਿਤਾਰੇ ਵੀ ਪਹੁੰਚੇ।