ਚੰਡੀਗੜ, 22 ਅਗਸਤ – ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਰਿਲਾਇੰਸ ਗਰੁੱਪ ਵੱਲੋਂ ਭੇਜੇ ਲੀਗਲ ਨੋਟਿਸ ਉਤੇ ਇਕ ਪੱਤਰਕਾਰ ਸੰਮੇਲਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਇਹ ਲੋਕਤੰਤਰ ਲਈ ਇਕ ਕਾਲਾ ਦਿਨ ਹੈ। ਜੇਕਰ ਮੋਦੀ ਸਰਕਾਰ ਜਾਂ ਫਿਰ ਅਮਿਤ ਸ਼ਾਹ ਮੈਨੂੰ ਇਹ ਨੋਟਿਸ ਭੇਜਦੇ ਤਾਂ ਇੰਨਾ ਬੁਰਾ ਨਾ ਹੁੰਦਾ ਪਰ ਇਕ ਕਾਰਪੋਰੇਟ ਗਰੁੱਪ ਵਲੋਂ ਨੋਟਿਸ ਆਉਣਾ ਲੋਕਤੰਤਰ ਲਈ ਕਾਲਾ ਦਿਨ ਦੇ ਸਮਾਨ ਹੈ।
ਉਹਨਾਂ ਕਿਹਾ ਕਿ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਹਨਾਂ ਉਤੇ ਲਗੇ ਦੋਸ਼ਾਂ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੁਨੀਲ ਜਾਖੜ ਨੇ ਇਕ ਕਾਗਜ ਦਾ ਜਹਾਜ਼ ਬਣਾ ਕੇ ਅਨਿਲ ਅੰਬਾਨੀ ਨੂੰ ਜਵਾਬ ਦਿਤਾ ਕਿ ਉਹਨਾਂ ਤੋਂ ਚੰਗਾ ਜਹਾਜ਼ ਤਾਂ ਮੈਂ ਬਣਾ ਸਕਦਾ ਹਾਂ।