
ਨਵੀਂ ਦਿੱਲੀ, 17 ਅਗਸਤ – ਸਾਬਕਾ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ, ਜਿਨਾਂ ਦਾ ਕੱਲ੍ਹ ਲੰਬੀ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ, ਦਾ ਅੱਜ ਦਿੱਲੀ ਦੇ ਸਮਰਿਤੀ ਸਥਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਉਹਨਾਂ ਦੀ ਗੋਦ ਲਈ ਹੋਈ ਬੇਟੀ ਨਮਿਤਾ ਨੇ ਉਹਨਾਂ ਦੀ ਚਿਤਾ ਨੂੰ ਅਗਨੀ ਭੇਂਟ ਕੀਤੀ।






















