
ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਮਈ (ਵਿਸ਼ਵ ਵਾਰਤਾ):- ਅਮਰ ਸ਼ਹੀਦ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਭਤੀਜੇ ਸਵਰਗੀ ਅਭੈ ਸਿੰਘ ਸੰਧੂ ਦਾ ਬੇਵਕਤ ਸਵਰਗਵਾਸ ਹੋਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉੱਥੇ ਹੀ ਖ਼ਾਸ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਬਹੁਤ ਵੱਡੇ ਪੱਧਰ ‘ਤੇ ਘਾਟਾ ਪਿਆ ਹੈ। ਕਿਉਂਕਿ ਸਵਰਗੀ ਸ. ਅਭੈ ਸਿੰਘ ਸੰਧੂ ਵਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਕਰ ਕਮਲਾਂ ‘ਤੇ ਚੱਲਦਿਆਂ ਦੇਸ਼ ਦੇ ਕਿਸਾਨਾਂ/ਮਜਦੂਰਾਂ ਵੱਲੋਂ ਆਪਣੇ ਹੱਕਾਂ ਲਈ ਦਿੱਲੀ ਦੇ ਬਾਰਡਰਾ ‘ਤੇ ਕੀਤੇ ਜਾ ਰਹੇ ਅੰਦੋਲਨ ਵਿਚ ਵੱਡੇ ਪੱਧਰ ‘ਤੇ ਯੋਗਦਾਨ ਪਾ ਰਹੇ ਸਨ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਦੇ ਸੀਨੀਅਰ ਆਗੂ ਰਾਕੇਸ਼ ਟਿਕੈਤ ਵੱਲੋਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਅਭੈ ਸਿੰਘ ਸੰਧੂ ਦੀ ਅੰਤਿਮ ਅਰਦਾਸ ਸਬੰਧੀ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਦੀ ਸਮਾਪਤੀ ਵਿੱਚ ਸ਼ਾਮਲ ਹੁੰਦਿਆਂ ਇਕੱਤਰ ਸਮੂਹ ਸੰਗਤ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਕੱਲੇ ਕਿਸਾਨ/ਮਜ਼ਦੂਰ ਅੰਦੋਲਨ ਨੂੰ ਹੀ ਨਹੀਂ ਸਗੋਂ ਦੇਸ਼ ਦੇ ਹਰ ਨਾਗਰਿਕ ਨੂੰ ਅਭੈ ਸੰਧੂ ਦਾ ਅਚਾਨਕ ਸਵਰਗਵਾਸ ਹੋਣਾ ਦਾ ਅਸਹਿ ਦੁੱਖ ਹੈ। ਉਨ੍ਹਾਂ ਵੱਲੋਂ ਸਵਰਗੀ ਅਭੈ ਸਿੰਘ ਸੰਧੂ ਦੀ ਪਤਨੀ ਬੀਬੀ ਤੇਜਿੰਦਰ ਕੌਰ ਨੂੰ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚਾ ਵੱਲੋਂ ਸਿਰੋਪਾ ਦਿੱਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਆਗੂਆਂ ਨੇ ਬੜੇ ਹੀ ਜਜ਼ਬਾਤੀ ਲਹਿਜੇ ਵਿੱਚ ਕਿਹਾ ਕਿ ਦੇਸ਼ ਦੇ ਮਹਾਨ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਸਸਕਾਰ ਮੌਕੇ ਕਿਸੇ ਰਾਜਨੀਤਕ ਆਗੂ ਦਾ ਨਾ ਪਹੁੰਚਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਬਹੁਤੇ ਸਿਆਸੀ ਲੋਕ ਬੇਸ਼ਕ ਹੋਣ ਜਾਂ ਬੜੇ ਸਵਾਰਥੀ ਹੁੰਦੇ ਹਨ। ਜੋ ਸਿਰਫ ਵੋਟਾਂ ਲੈਣ ਲੈ ਕੇ ਮੁੜ ਕਿਸੇ ਦੀ ਸਾਰ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਅੱਜ ਵੀ ਸਿਆਸੀ ਆਗੂਆਂ ਦਾ ਅੰਤਿਮ ਅਰਦਾਸ ਵਿੱਚ ਸ਼ਾਮਲ ਨਾ ਹੋਣਾ ਦੇਸ਼ ਦੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਅਤੇ ਸ਼ਹੀਦਾਂ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਵੱਲੋਂ ਲਾਹਨਤੀ ਮਿਹਣਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਵਾਰਥੀ ਸਿਆਸੀ ਆਗੂਆਂ ਦੇ ਦਿਲਾਂ ਵਿੱਚ ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਕਿੰਨਾ ਕੁ ਪਿਆਰ ਅਤੇ ਹਮਦਰਦੀ ਹੈ। ਇਸ ਮੌਕੇ ਗੁਰਦੁਆਰਾ ਸਿੰਘ ਸ਼ਹੀਦਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਵੱਲੋਂ ਸੀਨੀਅਰ ਕਿਸਾਨ ਆਗੂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਸਿਰੋਪਾ ਭੇਟ ਕੀਤਾ ਗਿਆ। ਇਸ ਮੌਕੇ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਪੀਏ ਮਨਜੀਤ ਸਿੰਘ ਵੱਲੋਂ ਵੀ ਸਵਰਗੀ ਅਭੈ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਚੰਡੀਗੜ੍ਹ ਰਜਿੰਦਰ ਸਿੰਘ ਬਡਹੇੜੀ, ਸਤਵਿੰਦਰ ਸਿੰਘ ਚੈੜੀਆਂ, ਇੰਟਰਨੈਸ਼ਨਲ ਕਬੱਡੀ ਪਲੇਅਰ ਗੱਬਰ ਸਿੰਘ ਮੌਲੀ ਬੈਦਵਾਨ, ਤੇਜਿੰਦਰ ਸਿੰਘ ਪੂਨੀਆ ਭਾਗੂ ਮਾਜਰਾ, ਭੁਪਿੰਦਰ ਸਿੰਘ ਕਜਹੇੜੀ, ਗੁਰਸ਼ਰਨ ਸਿੰਘ ਰਿਆੜ ਕਾਂਗਰਸੀ ਆਗੂ, ਗੁਰਤੇਜ ਕੌਰ ਸਿੱਧੂ, ਨਛੱਤਰ ਸਿੰਘ ਬੈਦਵਾਣ ਬੀਕੇਯੂ, ਪੰਥਕ ਵਿਚਾਰ ਮੰਚ ਚੰਡੀਗੜ੍ਹ ਦੇ ਪ੍ਰਧਾਨ ਸ. ਬਲਜੀਤ ਸਿੰਘ ਖਾਲਸਾ, ਦੰਪੀ ਪਹਿਲਵਾਨ, ਗੁਰਜੀਵਨ ਸਿੰਘ ਗਿੱਲ ਦੋਰਾਹਾ ਵੀ ਹਾਜ਼ਰ ਸਨ।





















