ਅਮਰੀਕਾ ‘ਚ ਏਅਰ ਸ਼ੋਅ ਦੌਰਾਨ 2 ਜਹਾਜ਼ਾਂ ਦੀ ਟੱਕਰ: ਜ਼ਮੀਨ ‘ਤੇ ਡਿੱਗਦੇ ਹੀ ਹੋਇਆ ਧਮਾਕਾ
ਦੇਖੋ, ਵੀਡੀਓ
ਚੰਡੀਗੜ੍ਹ, 13ਨਵੰਬਰ(ਵਿਸ਼ਵ ਵਾਰਤਾ)-ਅਮਰੀਕਾ ਦੇ ਡੱਲਾਸ ‘ਚ ਏਅਰ ਸ਼ੋਅ ਦੌਰਾਨ ਦੂਜੇ ਵਿਸ਼ਵ ਯੁੱਧ ਦੇ ਦੋ ਹਵਾਈ ਜਹਾਜ਼ ਆਪਸ ‘ਚ ਟਕਰਾ ਗਏ, ਜਿਸ ਤੋਂ ਬਾਅਦ ਹਰ ਪਾਸੇ ਧੂੰਆਂ ਹੀ ਧੂੰਆਂ ਛਾ ਗਿਆ। ਹਵਾਈ ਸੈਨਾ ਨੇ ਦੱਸਿਆ ਕਿ ਦੋਵਾਂ ਜਹਾਜ਼ਾਂ ‘ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਘਟਨਾ ਸ਼ਨੀਵਾਰ ਦੁਪਹਿਰ ਕਰੀਬ 1.20 ਵਜੇ ਵਾਪਰੀ।