ਚੰਡੀਗੜ, 3 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ 13 ਜ਼ਿਲਿਆਂ ਦਾ ਭੁਗੋਲਿਕ ਸੰਕੇਤਕ (ਆਈ.ਜੀ.) ਨੱਥੀਕਰਨ ਰੋਕਣ ਦੇ ਸਬੰਧ ਵਿੱਚ ਪੱਤਰ ਲਿਖਿਆ ਹੈ ਕਿਉਂਕਿ ਇਸ ਨਾਲ ਪੰਜਾਬ ਸਣੇ ਦੇਸ਼ ਦੇ ਹੋਰਨਾਂ ਬਾਸਮਤੀ ਪੈਦਾ ਕਰਨ ਵਾਲੇ ਸੂਬਿਆਂ ‘ਤੇ ਬੁਰਾ ਪ੍ਰਭਾਵ ਪਵੇਗਾ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੱਧ ਪ੍ਰਦੇਸ਼ ਦੇ 13 ਜ਼ਿਲਿਆਂ ਦੇ ਲਈ ਭੁਗੋਲਿਕ ਸੰਕੇਤਕ ਨੱਥੀਕਰਨ ਦਾ ਵਿਚਾਰ ਛੱਡਣ ਲਈ ਪ੍ਰਧਾਨ ਮੰਤਰੀ ਨੂੰ ਤੁਰੰਤ ਕੇਂਦਰੀ ਕਮਰਸ ਮੰਤਰਾਲੇ ਨੂੰ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਮੱਧ ਪ੍ਰਦੇਸ਼ ਨੇ ਇਹਨਾਂ ਜ਼ਿਲਿਆਂ ਨੂੰ ਬਾਸਮਤੀ ਦੇ ਭੁਗੋਲਿਕ ਸੰਕੇਤਕ ਨੱਥੀਕਰਨ ਲਈ ਖੇਤਰੀ ਯੋਗਤਾ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਇਸ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਮਹੱਤਵਪੂਰਨ ਮੁੱਦਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਦੋ ਲੱਖ ਕਿਸਾਨ ਬਾਸਮਤੀ ਦੀ ਕਾਸ਼ਤ ਵਿੱਚ ਲੱਗੇ ਹੋਏ ਹਨ ਅਤੇ ਮੱਧ ਪ੍ਰਦੇਸ਼ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਵਿੱਚ ਸ਼ਾਮਲ ਕਰਨ ਨਾਲ ਸੂਬੇ ਦੀ ਖੇਤੀਬਾੜੀ ਅਤੇ ਨਾਪੱਖੀ ਪ੍ਰਭਾਵ ਪੈਣ ਤੋਂ ਇਲਾਵਾ ਇਸ ਦਾ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਪੱਛਮੀ ਯੂ.ਪੀ., ਜੰਮੂ ਦੇ ਦੋ ਜ਼ਿਲਿਆਂ ਅਤੇ ਜੰਮੂ-ਕਸ਼ਮੀਰ ਦੇ ਕਠੂਆ ‘ਤੇ ਬੁਰਾ ਪ੍ਰਭਾਵ ਪਵੇਗਾ ਜਿਨ•ਾਂ ਦਾ ਪਹਿਲਾਂ ਹੀ ਭੁਗੋਲਿਕ ਸੰਕੇਤਕ ਨੱਥੀਕਰਨ ਹੋਇਆ ਹੈ। ਉਹਨਾਂ ਕਿਹਾ ਕਿ ਬਾਸਮਤੀ ਸਣੇ ਸੂਬੇ ਤੋਂ ਕੁੱਲ ਬਰਾਮਦ ਵੱਡੀ ਪੱਧਰ ‘ਤੇ ਹੁੰਦੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹਨਾਂ ਨੇ 18 ਅਪ੍ਰੈਲ 2017 ਨੂੰ ਕੇਂਦਰੀ ਕਮਰਸ ਰਾਜ ਮੰਤਰੀ ਨੂੰ ਅਰਧ ਸਰਕਾਰੀ ਪੱਤਰ ਲਿਖ ਕੇ ਪੰਜਾਬ ਦੀਆਂ ਚਿੰਤਾਵਾਂ ਦਾ ਉਲੇਖ ਕੀਤਾ ਸੀ ਪਰ ਇਸ ਮੁੱਦੇ ਦਾ ਅਜੇ ਵੀ ਹੱਲ ਨਹੀਂ ਹੋਇਆ। ਉਨ•ਾਂ ਨੇ ਇਸ ਮੁੱਦੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਨੂੰ ਛੇਤੀ ਹੱਲ ਕਰਨ ਦੀ ਜ਼ਰੂਰਤ ਹੈ ਅਤੇ ਇਸ ਸਬੰਧ ਵਿੱਚ ਇਸ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਗੁਡਜ਼ (ਰਜਿਸਟਰੇਸ਼ਨ ਐਂਡ ਪ੍ਰੋਟੈਕਸ਼ਨ) ਐਕਟ 1999 ਦੇ ਅਨੁਸਾਰ ਭੁਗੋਲਿਕ ਸੰਕੇਤਕ ਨੱਥੀਕਰਨ ਉਹਨਾਂ ਖੇਤੀਬਾੜੀ, ਕੁਦਰਤੀ ਜਾਂ ਉਤਪਾਦਕ ਵਸਤਾਂ ਲਈ ਜਾਰੀ ਕੀਤਾ ਜਾ ਸਕਦਾ ਹੈ ਜਿਨ•ਾਂ ਦਾ ਮਿਆਰੀ ਰੁਤਬਾ ਅਤੇ ਹੋਰ ਵਿਸ਼ੇਸ਼ਤਾਵਾਂ ਹੋਣ ਅਤੇ ਇਸ ਦਾ ਭੁਗੋਲਿਕ ਮੂਲ ਹੋਵੇ। ਭੁਗੋਲਿਕ ਸੰਕੇਤਕ ਰਜਿਸਟਰੇਸ਼ਨ ਆਈ.ਜੀ. ਦੀ ਵੱਡੀ ਪੱਧਰ ‘ਤੇ ਵਰਤੋਂ ਵਾਸਤੇ ਕਾਨੂੰਨੀ ਅਧਿਕਾਰ ਦਿੰਦਾ ਹੈ ਅਤੇ ਕੋਈ ਵੀ ਗੈਰ-ਅਧਿਕਾਰਿਤ ਵਿਅਕਤੀ ਇਸ ਟੈਗ ਦੀ ਵਰਤੋਂ ਨਹੀਂ ਕਰ ਸਕਦਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਈ.ਸੀ.ਏ.ਆਰ. ਵੱਲੋਂ ਬਾਸਮਤੀ ਦੇ ਟਰਾਇਲ ਸਿਰਫ ਬਾਸਮਤੀ ਦੇ ਰਿਵਾਈਤੀ ਖੇਤਰਾਂ ਵਿੱਚ ਹੀ ਉੱਤਰੀ ਭਾਰਤ ਦੇ ਇੰਡੋ ਗੈਗੇਂਟਿਕ ਪਲੇਨਜ਼ ਵਿੱਚ ਕੀਤੇ ਗਏ ਹਨ। ਬਾਸਮਤੀ ਦੀਆਂ ਕਿਸਮਾਂ ਨੂੰ ਸੀਡ ਐਕਟ 1966 ਦੇ ਹੇਠ ਜਾਰੀ ਅਤੇ ਨੋਟੀਫਾਈ ਕੀਤਾ ਗਿਆ ਹੈ ਅਤੇ ਇਸ ਵਿੱਚ ਜੀ.ਆਈ. ਦੇ ਖੇਤਰ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਇਸ ਦੀ ਕਾਸ਼ਤ ਹੋਣੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਮੱਧ ਪ੍ਰਦੇਸ਼ ਇੰਡੋ ਗੈਂਗੇਟਿਕ ਪਲੇਨ ਵਿੱਚ ਸ਼ਾਮਲ ਨਹੀਂ ਹੈ ਅਤੇ ਪ੍ਰਸਤਾਵਿਤ ਖੇਤਰ ਦਾ ਵਾਤਾਵਰਨ ਅਤੇ ਭੂਮੀ ਇੰਡੋ ਗੈਂਗੇਟਿਕ ਪਲੇਨ ਖੇਤਰ ਤੋਂ ਵੱਖਰੀ ਹੈ। ਇਸ ਕਰਕੇ ਮੁਢਲੇ ਰੂਪ ਵਿੱਚ ਮੱਧ ਪ੍ਰਦੇਸ਼ ਦੇ ਇਹਨਾਂ ਜ਼ਿਲਿਆਂ ਨੂੰ ਇਸ ਵਿੱਚ ਸ਼ਾਮਲ ਕਰਨਾ ਗੁਡਜ਼ (ਰਜਿਸਟਰੇਸ਼ਨ ਐਂਡ ਪ੍ਰੋਟੈਕਸ਼ਨ) ਐਕਟ 1999 ਦੀ ਉਲੰਘਣਾ ਹੈ।
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦਾ ਬਠਿੰਡਾ...