ਅਫਗਾਨਿਸਤਾਨ ਦੇ ਸਕੂਲ ‘ਤੇ ਅੱਤਵਾਦੀ ਹਮਲਾ ; ਬੰਬ ਧਮਾਕੇ ‘ਚ 15 ਲੋਕਾਂ ਦੀ ਮੌਤ
ਚੰਡੀਗੜ੍ਹ, 30ਨਵੰਬਰ(ਵਿਸ਼ਵ ਵਾਰਤਾ)- ਅਫਗਾਨਿਸਤਾਨ ਦੇ ਸਮਾਨਗਨ ਸੂਬੇ ‘ਚ ਬੁੱਧਵਾਰ ਨੂੰ ਇਕ ਸਕੂਲ ‘ਤੇ ਅੱਤਵਾਦੀ ਹਮਲਾ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਹਮਲੇ ‘ਚ ਹੁਣ ਤੱਕ 15 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਮਰਨ ਵਾਲਿਆਂ ਵਿੱਚ ਕਿੰਨੇ ਬੱਚੇ ਹਨ। ਸਥਾਨਕ ਪ੍ਰਸ਼ਾਸਨ ਨੇ ਅੱਤਵਾਦੀ ਹਮਲੇ ਦੀ ਪੁਸ਼ਟੀ ਕੀਤੀ ਹੈ।