ਅਫਗਾਨਿਸਤਾਨ ਦੀ ਰਾਜਧਾਨੀ ‘ਚ ਚੀਨੀ ਹੋਟਲ ਤੇ ਹਮਲਾ ; ਅੰਦਰ ਫਸੇ ਕਈ ਚੀਨੀ ਨਾਗਰਿਕ
ਚੰਡੀਗੜ੍ਹ, 12ਦਸੰਬਰ(ਵਿਸ਼ਵ ਵਾਰਤਾ)-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਚੀਨੀ ਹੋਟਲ ਦੇ ਨਾਂ ਨਾਲ ਜਾਣੇ ਜਾਂਦੇ ਇਕ ਰੈਸਟੋਰੈਂਟ ਅਤੇ ਗੈਸਟ ਹਾਊਸ ‘ਤੇ ਹਮਲਾ ਹੋਇਆ ਹੈ। ਸੋਸ਼ਲ ਮੀਡੀਆ ਮੁਤਾਬਕ ਇਸ ਹੋਟਲ ‘ਚ ਕਈ ਚੀਨੀ ਨਾਗਰਿਕ ਮੌਜੂਦ ਹਨ। ਕੁਝ ਫੁਟੇਜ ਵੀ ਸਾਹਮਣੇ ਆਈਆਂ ਹਨ। ਇਸ ‘ਚ ਹੋਟਲ ਦੇ ਇਕ ਹਿੱਸੇ ‘ਚ ਅੱਗ ਦਿਖਾਈ ਦੇ ਰਹੀ ਹੈ। ਤਾਲਿਬਾਨ ਸਰਕਾਰ ਜਾਂ ਚੀਨੀ ਦੂਤਘਰ ਨੇ ਇਸ ਮਾਮਲੇ ‘ਤੇ ਅਜੇ ਤੱਕ ਕੁਝ ਨਹੀਂ ਕਿਹਾ ਹੈ। ਖਬਰਾਂ ਮੁਤਾਬਕ- ਕੁਝ ਫਿਦਾਇਨ ਹਮਲਾਵਰ ਹੋਟਲ ਦੇ ਅੰਦਰ ਮੌਜੂਦ ਹਨ। ਅਜਿਹੇ ‘ਚ ਤਾਲਿਬਾਨ ਦੇ ਸੁਰੱਖਿਆ ਬਲਾਂ ਨੂੰ ਅੰਦਰ ਜਾਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਰਿਪੋਰਟਾਂ ਮੁਤਾਬਕ ਹੋਟਲ ਦੇ ਅੰਦਰੋਂ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਹਨ। ਚੀਨ ਦੇ ਕਈ ਡਿਪਲੋਮੈਟ ਵੀ ਇੱਥੇ ਅਕਸਰ ਆਉਂਦੇ ਰਹਿੰਦੇ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਚੀਨੀ ਰਾਜਦੂਤ ਨੇ ਸ਼ੁੱਕਰਵਾਰ ਨੂੰ ਹੀ ਕਾਬੁਲ ਵਿੱਚ ਆਪਣੇ ਦੂਤਘਰ ਦੀ ਸੁਰੱਖਿਆ ਨੂੰ ਲੈ ਕੇ ਤਾਲਿਬਾਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ।
ਅੱਜ ਹੋਏ ਇਸ ਹਮਲੇ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।