ਚੰਡੀਗਡ਼੍ਹ,15 ਅਪ੍ਰੈਲ (ਵਿਸ਼ਵ ਵਾਰਤਾ)- ਸ਼ਰਮਨਾਕ ਕਾਰਾ ਹੈਵੀਆਨਤ ਦੀਆਂ ਹੱਦਾਂ ਬਨੇ ਪਾਰ ਕਰ ਗਿਆ ਜਦੋਂਕਿ ਪੁਲੀਸ ਸਟੇਸ਼ਨ ਵਿੱਚ ਜਬਰਦਸਤੀ ਬਲਾਤਕਾਰ ਪੀਡ਼ਤ ਨੂੰ ਰਾਤ ਭਰ ਗੁਜ਼ਰਾਨ ਲਈ ਮਜਬੂਰ ਹੋਣਾ ਪਿਆ ਇਹ ਸਨਸ਼ਨੀਖੇਜ਼ ਖੁਲਾਸਾ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੀਤਾ।
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਤਰਨਤਾਰਨ ਪੁਲਿਸ ਪ੍ਰਾਸ਼ਸਨ ਅਜਿਹੇ ਸ਼ਰਮਨਾਕ ਕਾਰਨਾਮੇ ਕਰ ਰਿਹਾ ਹੈ। ਅਨੁਸੂਚਿਤ ਜਾਤਾਂ ਦੀ ਹਿਤੈਸ਼ੀ ਸਰਕਾਰ ਤਮਾਸ਼ਬੀਨ ਬਣਕੇ ਤਮਾਸ਼ਾ ਦੇਖ ਰਹੀ ਹੈ। ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਅਜਿਹੇ ਵਤੀਰੇ ਦੀ ਨਿਖੇਧੀ ਕਰਦਾ ਹੈ ।
ਸ੍ਰ ਕੈਂਥ ਨੇ ਦੱਸਿਆ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਲਡ਼ਕੀਆਂ ਹੁਣ ਸੁਰੱਖਿਅਤ ਨਹੀਂ ਹਨ,ਸਗੋਂ ਕਾਂਗਰਸ ਪਾਰਟੀ ਦੇ 21ਵਿਧਾਇਕ ਜੋ ਅਨੁਸੂਚਿਤ ਜਾਤਾਂ ਵਿਚੋਂ ਹਨ ਉਹ ਅਜਿਹੇ ਘਿਨੌਣੇ ਅਪਰਾਧ ਵਿੱਚ ਚੁੱਪੀ ਧਾਰਕੇ ਬਡ਼ੀ ਬੇਸ਼ਰਮੀ ਨਾਲ ਬੈਠੇ ਹਨ। ਵਿਰੋਧੀ ਧਿਰ ਪੰਜਾਬ ਦੇ ਅਨੁਸੂਚਿਤ ਜਾਤੀਆਂ ਉਤੈ ਹੋ ਰਹੇ ਬਲਾਤਕਾਰ, ਜਾਤੀ ਵਿਤਕਰਾ, ਕਤਲ ਅਤੇ ਹੋਰਨਾਂ ਅੱਤਿਆਚਾਰਾ ਪ੍ਰਤੀ ਖਮਾਸ਼ੋ ਹੈ।
ਸ੍ਰ ਕੈਂਥ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਦੌਹਰਾ ਚੇਹਰਾ ਹੈ, ਰਾਸ਼ਟਰ ਪੱਧਰ ਉਤੈ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਦੀ ਕਾਵਾਂ ਰੌਲੀ ਪਾ ਰਹੀ ਹੈ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਾਂਗਰਸ ਸਰਕਾਰ ਅਨੁਸੂਚਿਤ ਜਾਤੀਆਂ ਦੀਆਂ ਲਡ਼ਕੀਆਂ ਨਾਲ ਬਲਾਤਕਾਰ ਦੇ ਗੰਭੀਰ ਮਾਮਲਿਆਂ ਵਿੱਚ ਸਿਆਸੀ ਕਰਨ ਕੀਤਾ ਜਾ ਰਿਹਾ ਹੈ,ਉਨ੍ਹਾਂ ਦੇ ਮਸਲਿਆਂ ਅਤੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਜਾਤੀ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸ੍ਰ ਕੈਂਥ ਨੇ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਨਿਵਾਸ ਤੱਕ ਹੋਰਨਾਂ ਜੱਥੇਬੰਦੀਆਂ ਨੂੰ ਨਾਲ ਲੈਕੇ ਵੱਧ ਰਹੇ ਅੱਤਿਆਚਾਰਾ, ਬਲਾਤਕਾਰ, ਜਾਤੀ ਵਿਤਕਰਾ ਹੋਰਨਾਂ ਘਟਨਾਵਾਂ ਕਰਕੇ ਕੈਂਡਲ ਮਾਰਚ ਕੀਤਾ ਜਾਵੇਗਾ।