ਚੰਡੀਗੜ 26 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਰਾਜਾ ਭਈਆ ਦੀ ਸਿਰਫ ਮੇਜ਼ਬਾਨੀ ਹੀ ਨਹੀਂ ਕੀਤੀ, ਸਗੋਂ ਸੋਸ਼ਲ ਮੀਡੀਆ ਉੱਤੇ ਆਪਣੇ ਇਸ ਕਾਰਨਾਮੇ ਦੀ ਵਡਿਆਈ ਵੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸ ਤਰ•ਾਂ ਅਮਨ ਅਤੇ ਕਾਨੂੰਨ ਕਾਇਮ ਰੱਖਣ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਦੀ ਉਮੀਦ ਕਰ ਸਕਦੀ ਹੈ, ਜੇਕਰ ਇਸ ਦੇ ਆਪਣੇ ਵਿਧਾਇਕ ਹੀ ਗੈਂਗਸਟਰਾਂ ਦੀ ਮੇਜ਼ਬਾਨੀ ਕਰਦੇ ਹੋਣ। ਉਹਨਾਂ ਕਿਹਾ ਕਿ ਇਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਕੁਸ਼ਲਦੀਪ ਗੁੰਡਾ ਅਨਸਰਾਂ ਨਾਲ ਆਪਣੇ ਸੰਬੰਧਾਂ ਦੀਆਂ ਪਾਡੀਆਂ ਮਾਰ ਰਿਹਾ ਹੈ। ਉਹਨਾਂ ਕਿਹਾ ਕਿ ਨਿਰੰਸਦੇਹ ਆਪਣੇ ਸਿਆਸੀ ਵਿਰੋਧੀਆਂ ਨੂ ਡਰਾਉਣ ਲਈ ਹੀ ਫਰੀਦਕੋਟ ਦਾ ਵਿਧਾਇਕ ਇਹ ਸਭ ਕਰ ਰਿਹਾ ਹੋਵੇਗਾ।
ਇਹ ਕਹਿੰਦਿਆਂ ਕਿ ਪਾਰਟੀ ਇਸ ਮੁੱਦੇ ਨੂੰ ਆ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਉੁਠਾਏਗੀ, ਅਕਾਲੀ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਇਸ ਘਟਨਾ ਬਾਰੇ ਗੌਰ ਕਰਨ ਅਤੇ ਤੁਰੰਤ ਇਸ ਦੀ ਜਾਂਚ ਦੇ ਹੁਕਮ ਦੇਣ। ਉਹਨਾਂ ਨੇ ਸੂਬੇ ਦੀ ਪੁਲਿਸ ਨੂੰ ਵੀ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਰਾਜਾ ਭਈਆ ਪੰਜਾਬ ਕਿਉਂ ਆਇਆ ਸੀ ਅਤੇ ਕੀ ਇਸ ਫੇਰੀ ਦੌਰਾਨ ਯੂਪੀ ਦੇ ਹੋਰ ਗੈਂਗਸਟਰ ਵੀ ਉਸ ਦੇ ਨਾਲ ਸਨ? ਉਹਨਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਫਰੀਦਕੋਟ ਵਿਚ ਰਾਜਾ ਭਈਆ ਨੇ ਕਿਸ ਕਿਸਮ ਦੀਆਂ ਮੀਟਿੰਗਾਂ ਕੀਤੀਆਂ ਸਨ ਅਤੇ ਉਸ ਨੂੰ ਕੌਣ ਕੌਣ ਮਿਲਿਆ ਸੀ?
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ...