• Latest
  • Trending
ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਬਿਹਤਰੀ ਲਈ ਹਰ ਸਖਤ ਫੈਸਲਾ ਲੈਣ ਲਈ ਤਿਆਰ : ਚੰਨੀ

ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਬਿਹਤਰੀ ਲਈ ਹਰ ਸਖਤ ਫੈਸਲਾ ਲੈਣ ਲਈ ਤਿਆਰ : ਚੰਨੀ

8 years ago
US Israel Iran War: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

US Israel Iran War: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

1 minute ago
Punjab ਦੇ 34 IAS/IPS ਅਫ਼ਸਰ ਚੋਣ ਕਮਿਸ਼ਨ ਨੇ ਚੋਣ ਡਿਊਟੀਆਂ ‘ਤੇ ਲਾਏ, ਦੇਖੋ ਲਿਸਟ

Punjab ਦੇ 34 IAS/IPS ਅਫ਼ਸਰ ਚੋਣ ਕਮਿਸ਼ਨ ਨੇ ਚੋਣ ਡਿਊਟੀਆਂ ‘ਤੇ ਲਾਏ, ਦੇਖੋ ਲਿਸਟ

18 minutes ago
ਡਾ. ਅਨਿਲ ਸ਼ਰਮਾ ਨੂੰ ਡਾ. ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵੱਲੋਂ ਵਿਗਿਆਨ ਸੰਚਾਰ ਲਈ “ਸਰਵੋਤਮ ਪੁਰਸਕਾਰ” ਮਿਲਣਾ ਵੱਡੀ ਪ੍ਰਾਪਤੀ – ਪ੍ਰੋ. ਗੁਰਭਜਨ ਸਿੰਘ ਗਿੱਲ

ਡਾ. ਅਨਿਲ ਸ਼ਰਮਾ ਨੂੰ ਡਾ. ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵੱਲੋਂ ਵਿਗਿਆਨ ਸੰਚਾਰ ਲਈ “ਸਰਵੋਤਮ ਪੁਰਸਕਾਰ” ਮਿਲਣਾ ਵੱਡੀ ਪ੍ਰਾਪਤੀ – ਪ੍ਰੋ. ਗੁਰਭਜਨ ਸਿੰਘ ਗਿੱਲ

40 minutes ago
Entertainment: ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਹਸਪਤਾਲ ਤੋਂ ਅੱਜ ਮਿਲ ਸਕਦੀ ਹੈ ਛੁੱਟੀ

Entertainment: ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਹਸਪਤਾਲ ਤੋਂ ਅੱਜ ਮਿਲ ਸਕਦੀ ਹੈ ਛੁੱਟੀ

56 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਮਰਦਾਂ ਨੂੰ ਹੁਸ਼ਨ ਦੇ ਜ਼ਾਲ ‘ਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ

Punjab: ਮਰਦਾਂ ਨੂੰ ਹੁਸ਼ਨ ਦੇ ਜ਼ਾਲ ‘ਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ

2 hours ago
National: ਭਾਰਤ ਨੇ ਹੋਰਮੁਜ਼ ਨੇੜੇ ਦੋ ਜੰਗੀ ਜਹਾਜ਼ ਤਾਇਨਾਤ ਕੀਤੇ

National: ਭਾਰਤ ਨੇ ਹੋਰਮੁਜ਼ ਨੇੜੇ ਦੋ ਜੰਗੀ ਜਹਾਜ਼ ਤਾਇਨਾਤ ਕੀਤੇ

2 hours ago
Punjab: AAP MLA ਅਨਮੋਲ ਗਗਨ ਮਾਨ ਦੇ ਪਤੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਪੜ੍ਹੋ ਕੀ ਹੈ ਮਾਮਲਾ

Punjab: AAP MLA ਅਨਮੋਲ ਗਗਨ ਮਾਨ ਦੇ ਪਤੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਪੜ੍ਹੋ ਕੀ ਹੈ ਮਾਮਲਾ

3 hours ago
Chandigarh ਦੀ SSP ਕੰਵਰਦੀਪ ਨੂੰ ਮਿਲੀ ਇੱਕ ਸਾਲ ਦੀ Extension

Chandigarh ਦੀ SSP ਕੰਵਰਦੀਪ ਨੂੰ ਮਿਲੀ ਇੱਕ ਸਾਲ ਦੀ Extension

4 hours ago
Punjab: ਬੱਬੂ ਮਾਨ ਨੇ ਹਥਿਆਰ ਅਤੇ ਪਰਚਿਆਂ ਵਾਲੇ ਗੀਤਾਂ ‘ਤੇ ਨੌਜਵਾਨਾਂ ਨੂੰ ਦਿੱਤੀ ਨਸੀਹਤ

Punjab: ਬੱਬੂ ਮਾਨ ਨੇ ਹਥਿਆਰ ਅਤੇ ਪਰਚਿਆਂ ਵਾਲੇ ਗੀਤਾਂ ‘ਤੇ ਨੌਜਵਾਨਾਂ ਨੂੰ ਦਿੱਤੀ ਨਸੀਹਤ

4 hours ago
Hyderabad ’ਚ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ ਕਬਜ਼ਾ: ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

Hyderabad ’ਚ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ ਕਬਜ਼ਾ: ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

5 hours ago
Punjab: ਧੂਰੀ ‘ਚ ‘ਆਪ’ ਦੀ ਰੈਲੀ ਮੌਕੇ ਸੰਗਰੂਰ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

Punjab: ਧੂਰੀ ‘ਚ ‘ਆਪ’ ਦੀ ਰੈਲੀ ਮੌਕੇ ਸੰਗਰੂਰ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

5 hours ago
Hindi News
English News
Tuesday, March 17, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਬਿਹਤਰੀ ਲਈ ਹਰ ਸਖਤ ਫੈਸਲਾ ਲੈਣ ਲਈ ਤਿਆਰ : ਚੰਨੀ

January 22, 2018
in ਪੰਜਾਬ
ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਬਿਹਤਰੀ ਲਈ ਹਰ ਸਖਤ ਫੈਸਲਾ ਲੈਣ ਲਈ ਤਿਆਰ : ਚੰਨੀ

• ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਰਾਣਵਾ ਬਹੁਤਕਨੀਕੀ ਕਾਲਜ਼ ਦੀ ਸੁਪਰਡੈਂਟ ਮੁਅੱਤਲ
• ਮਾੜੀ ਕਾਰਗੁਜਾਰੀ ਕਾਰਨ ਰਾਣਵਾ ਬਹੁ-ਤਕਨੀਕੀ ਕਾਲਜ਼ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ
• ਬਸੀ ਪਠਾਣਾ ਉਦਯੋਗਿਕ ਸਿਖਲਾਈ ਸੰਸਥਾ ਅਤੇ ਰਾਣਵਾ ਬਹੁ-ਤਕਨੀਕੀ ਕਾਲਜ ਨੂੰ ਮਾਡਲ ਸੰਸਥਾਵਾਂ ਵਜੋਂ ਵਿਕਸਤ ਕੀਤਾ ਜਾਵੇਗਾ
• ਬਸੀ ਪਠਾਣਾ ਉਦਯੋਗਿਕ ਸਿਖਲਾਈ ਸੰਸਥਾ ਦੇ ਵਿਕਾਸ ਲਈ 2 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ
ਚੰਡੀਗੜ, 22 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮੌਜੂਦਾ ਅਤੇ ਭਵਿੱਖ ਦੀਅ ਲੋੜਾਂ ਦੇ ਮੱਦੇਨਜਰ ਕੋਰਸਾਂ ਅਤੇ ਸਿਲੇਬਸਾਂ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ। ਇਹ ਪ੍ਰਗਟਾਵਾ  ਬਹੁਤਕਨੀਕੀ ਕਾਲਜ਼ ਰਾਣਵਾਂ ਅਤੇ ਬਸੀ ਪਠਾਣਾ ਉਦਯੋਗਿਕ ਸਿਖਲਾਈ ਸੰਸਥਾ ਦੀ ਅਚਨਚੇਤ ਚੈਕਿੰਗ ਕਰਨ ਪੁਹੰਚੇ ਸੂਬੇ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਬਿਹਤਰੀ ਅਤੇ ਸੂਬੇ ਦੇ ਨੌਜਵਾਨਾਂ ਦੇ ਵਧੀਆ ਭਵਿੱਖ ਲਈ ਹਰ ਸਖਤ ਫੈਸਲਾ ਲੈਣ ਲਈ ਤਿਆਰ ਹੈ।
ਉਨਾਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਬਹੁਤਕਨੀਕੀ ਸੰਸਥਾਵਾਂ ਅਤੇ ਆਈ.ਟੀ.ਆਈਜ਼. ਦੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਨਰੀਖਣ ਕੀਤਾ ਜਾਵੇਗਾ। ਇਨਾਂ ਸੰਸਥਾਵਾਂ ਦੇ ਪ੍ਰਸ਼ਾਸ਼ਨ ਨੂੰ ਹੋਰ ਚੁਸਤ ਦਰੁਸਤ ਬਣਾਇਆ ਜਾਵੇਗਾ ਤੇ ਸਾਰੇ ਅਧਿਆਪਕ ਸਬੰਧਤ ਟਰੇਡਾਂ ਵਿੱਚ ਸਿੱਖਿਆ ਲੈਣ ਵਾਲੇ ਸਿਖਿਆਰਥੀਆਂ ਨੂੰ ਆਪਣਾਉਣਗੇ ਅਤੇ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਅਧਿਆਪਕਾਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਉਨਾਂ ਨੇ ਰਾਣਵਾ ਬਹੁਤਕਨੀਕੀ ਕਾਲਜ ਵਿਖੇ ਅਚਨਚੇਤ ਚੈਕਿੰਗ ਦੌਰਾਨ ਕਈ ਦਿਨਾਂ ਤੋਂ ਗੈਰ ਹਾਜਰ ਰਹਿਣ ਵਾਲੀ ਸੰਸਥਾ ਦੀ ਸੁਪਰਡੈਂਟ ਸ਼੍ਰੀਮਤੀ ਬਲਜੀਤ ਕੌਰ ਨੂੰ ਤੁਰੰਤ ਮੁਅੱਤਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ।ਇਸ ਤੋਂ ਇਲਾਵਾ ਕਾਲਜ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਦੀ ਵੀ ਕਾਰਗੁਜਾਰੀ ਵਧੀਆ ਨਾ ਹੋਣ ਕਰਕੇ ਉਨਾਂ ਦੀ ਜਵਾਬ ਤਲਬੀ ਕਰਕੇ ਸਪਸ਼ਟੀਕਰਨ ਮੰਗਿਆ ਗਿਆ। ਉਨਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਬਹੁਤਕਨੀਕੀ ਸੰਸਥਾ ਜਾਂ ਆਈ.ਟੀ.ਆਈ. ਵਿੱਚ ਵਧੀਆ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਅਧਿਆਪਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨਾਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ।
ਇਸ ਉਪਰੰਤ ਤਕਨੀਕੀ ਸਿੱਖਿਆ ਮੰਤਰੀ ਨੇ ਵਿਧਾਇਕ ਬਸੀ ਪਠਾਣਾ ਗੁਰਪ੍ਰੀਤ ਸਿੰਘ ਜੀ.ਪੀ. ਦੇ ਨਾਲ ਆਈ.ਟੀ.ਆਈ. ਬਸੀ ਪਠਾਣਾ ਦਾ ਅਚਨਚੇਤ ਦੌਰਾ ਕੀਤਾ ਅਤੇ ਸੰਸਥਾ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਲ ਕੇ ਸਿੱਖਿਆ ਦੇ ਮਿਆਰ ਦਾ ਮੁਲਾਂਕਣ ਕੀਤਾ। ਇਸ ਮੌਕੇ ਉਨਾਂ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਆਈ.ਟੀ.ਆਈ. ਅਤੇ ਬਹੁਤਕਨੀਕੀ ਸੰਸਥਾ ਰਾਣਵਾਂ ਨੂੰ ਮਾਡਲ ਤਕਨੀਕੀ ਸਿੱਖਿਆ ਸੰਸਥਾਵਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਈ.ਟੀ.ਆਈ. ਬਸੀ ਪਠਾਣਾ ਦੇ ਆਧੁਨਿਕੀਕਰਨ ਲਈ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਜਿਸ ਅਧੀਨ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੇ ਨਾਲ-ਨਾਲ ਹੋਰ ਵਾਧੂ ਕਲਾਸ ਰੂਮ, ਵੱਖ-ਵੱਖ ਆਧੁਨਿਕ ਟਰੇਡਾਂ ਦੀ ਸਿਖਲਾਈ ਲਈ ਆਧੁਨਿਕ ਮਸ਼ੀਨਰੀ ਅਤੇ ਲੋੜੀਂਦੇ ਅਧਿਆਪਕ ਵੀ ਮੁਹੱਈਆ ਕਰਵਾਏ ਜਾਣਗੇ।
ਸ. ਚੰਨੀ ਨੇ ਆਖਿਆ ਕਿ ਸਮੇਂ ਦੇ ਹਾਣ ਦੀਆਂ ਉਦਯੋਗਿਕ ਇਕਾਈਆਂ ਦੀ ਮੰਗ ਅਨੁਸਾਰ ਪੰਜਾਬ ਦੀਆਂ ਸਾਰੀਆਂ ਆਈ.ਟੀ.ਆਈਜ਼ ਤੇ ਬਹੁਤਕਨੀਕੀ ਸੰਸਥਾਵਾਂ ਵਿੱਚ ਸਿਰਫ ਕਿੱਤਾ ਮੁਖੀ ਆਧੁਨਿਕ ਟਰੇਡਾਂ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਜਿਹੜੀਆਂ ਪੁਰਾਣੀਆਂ ਟਰੇਡਾਂ ਦੀ ਉਦਯੋਗਿਕ ਇਕਾਈਆਂ ਵਿੱਚ ਮੰਗ ਨਹੀਂ ਹੈ ਉਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਸਰਕਾਰੀ ਬਹੁਤਕਨੀਕੀ ਕਾਲਜਾ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਦਾਖਲਿਆਂ ਨੂੰ ਵਧਾਉਣ ਲਈ ਉਨਾਂ ਕਿਹਾ ਕਿ ਵਿਭਾਗ ਵਲੋਂ ਸਰਕਾਰੀ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਛੋਟਾਂ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ।ਉਨਾਂ ਇਸ ਗੱਲ ‘ਤੇ ਜੋਰ ਦਿੱਤਾ ਕਿ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਦਾ ਹਰ ਯੋਗ ਵਿਦਿਆਰਥੀ ਤੱਕ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਅਦਾਰੇ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੰਸਥਾਂਵਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਪੈਂਦੇ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਸਰਕਾਰੀ ਬਹੁਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਦਾਖਲੇ ਲਈ ਪ੍ਰੇਰਿਤ ਕੀਤਾ ਜਾਵੇ।
ਤਕਨੀਕੀ ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਸਾਰੀਆਂ ਬਹੁ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹਾਜਰੀ ਯਕੀਨੀ ਬਣਾਉਣ ਵਾਸਤੇ ਬਾਇਓਮੈਟ੍ਰਿਕ ਸਿਸਟਮ ਰਾਹੀਂ ਹਾਜਰੀ ਲਗਾਈ ਜਾਵੇਗੀ, ਜਿਸ ਦੀ ਰੋਜ਼ਾਨਾਂ ਸਵੇਰੇ ਰਿਪੋਰਟ ਭੇਜਣੀ ਲਾਜ਼ਮੀ ਹੋਵੇਗੀ। ਉਨਾਂ ਦੱਸਿਆ ਕਿ ਸਰਕਾਰੀ ਬਹੁਤਕਨੀਕੀ ਸੰਸਥਾਵਾਂ ਵਿੱਚ ਵਿੱਦਿਆ ਦੇ ਮਿਆਰ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ 23 ਜਨਵਰੀ ਨੂੰ ਉਨਾਂ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਦੀ ਚੰਡੀਗੜ ਵਿਖੇ ਇੱਕ ਵਿਸ਼ੇਸ਼ ਮੀਟਿੰਗ  ਬੁਲਾਈ ਗਈ ਹੈ।
ਇਸ ਮੌਕੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਬਹੁਤਕਨੀਕੀ ਕਾਲਜ ਰਾਣਵਾਂ ਤੇ ਆਈ.ਟੀ.ਆਈ. ਬਸੀ ਪਠਾਣਾ ਨੂੰ ਮਾਡਲ ਸੰਸਥਾਵਾਂ ਵਜੋਂ ਵਿਕਸਤ ਕਰਨ ਦੇ ਫੈਸਲਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ਦੇ 34 IAS/IPS ਅਫ਼ਸਰ ਚੋਣ ਕਮਿਸ਼ਨ ਨੇ ਚੋਣ ਡਿਊਟੀਆਂ ‘ਤੇ ਲਾਏ, ਦੇਖੋ ਲਿਸਟ

Punjab ਦੇ 34 IAS/IPS ਅਫ਼ਸਰ ਚੋਣ ਕਮਿਸ਼ਨ ਨੇ ਚੋਣ ਡਿਊਟੀਆਂ ‘ਤੇ ਲਾਏ, ਦੇਖੋ ਲਿਸਟ

by Ranjit Singh
March 17, 2026
0

Punjab ਦੇ 34 IAS/IPS ਅਫ਼ਸਰ ਚੋਣ ਕਮਿਸ਼ਨ ਨੇ ਚੋਣ ਡਿਊਟੀਆਂ 'ਤੇ ਲਾਏ, ਦੇਖੋ ਲਿਸਟ ਚੰਡੀਗੜ੍ਹ, 17 ਮਾਰਚ 2026 (ਵਿਸ਼ਵ ਵਾਰਤਾ)...

ਡਾ. ਅਨਿਲ ਸ਼ਰਮਾ ਨੂੰ ਡਾ. ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵੱਲੋਂ ਵਿਗਿਆਨ ਸੰਚਾਰ ਲਈ “ਸਰਵੋਤਮ ਪੁਰਸਕਾਰ” ਮਿਲਣਾ ਵੱਡੀ ਪ੍ਰਾਪਤੀ – ਪ੍ਰੋ. ਗੁਰਭਜਨ ਸਿੰਘ ਗਿੱਲ

ਡਾ. ਅਨਿਲ ਸ਼ਰਮਾ ਨੂੰ ਡਾ. ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵੱਲੋਂ ਵਿਗਿਆਨ ਸੰਚਾਰ ਲਈ “ਸਰਵੋਤਮ ਪੁਰਸਕਾਰ” ਮਿਲਣਾ ਵੱਡੀ ਪ੍ਰਾਪਤੀ – ਪ੍ਰੋ. ਗੁਰਭਜਨ ਸਿੰਘ ਗਿੱਲ

by Navjot
March 17, 2026
0

ਡਾ. ਅਨਿਲ ਸ਼ਰਮਾ ਨੂੰ ਡਾ. ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵੱਲੋਂ ਵਿਗਿਆਨ ਸੰਚਾਰ ਲਈ “ਸਰਵੋਤਮ ਪੁਰਸਕਾਰ” ਮਿਲਣਾ ਵੱਡੀ ਪ੍ਰਾਪਤੀ - ਪ੍ਰੋ....

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
March 17, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab: ਮਰਦਾਂ ਨੂੰ ਹੁਸ਼ਨ ਦੇ ਜ਼ਾਲ ‘ਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ

Punjab: ਮਰਦਾਂ ਨੂੰ ਹੁਸ਼ਨ ਦੇ ਜ਼ਾਲ ‘ਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ

by Ranjit Singh
March 17, 2026
0

Punjab: ਮਰਦਾਂ ਨੂੰ ਹੁਸ਼ਨ ਦੇ ਜ਼ਾਲ 'ਚ ਫਸਾ ਕੇ ਵੀਡੀਓ ਬਣਾਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ...

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

US Israel Iran War: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

US Israel Iran War: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

by Ranjit Singh
March 17, 2026
0

US Israel Iran War: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਨਵੀਂ ਦਿੱਲੀ, 17 ਮਾਰਚ 2026 (ਵਿਸ਼ਵ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 