• Latest
  • Trending
ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਪੀਣ ਲਈ ਦਿੱਤਾ ਜਾਵੇਗਾ ਨਹਿਰੀ ਪਾਣੀ – ਕੈਪਟਨ

ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਪੀਣ ਲਈ ਦਿੱਤਾ ਜਾਵੇਗਾ ਨਹਿਰੀ ਪਾਣੀ – ਕੈਪਟਨ

9 years ago
Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਟੈਕਸਲਾ’ ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ 

Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਟੈਕਸਲਾ’ ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ 

23 minutes ago
ਸਪੀਕਰ ਵੱਲੋਂ Punjab ਦੇ ਲੋਕਾਂ ਨੂੰ ਹੋਲੀ ਦੀ ਮੁਬਾਰਕਬਾਦ 

ਸਪੀਕਰ ਵੱਲੋਂ Punjab ਦੇ ਲੋਕਾਂ ਨੂੰ ਹੋਲੀ ਦੀ ਮੁਬਾਰਕਬਾਦ 

31 minutes ago
Top 10 News  : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

1 hour ago
T20 ਵਿਸ਼ਵ ਕੱਪ ਸੈਮੀਫਾਈਨਲ: ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ

T20 ਵਿਸ਼ਵ ਕੱਪ ਸੈਮੀਫਾਈਨਲ: ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ

1 hour ago
Sri Lanka ਦੇ ਤੱਟ ਦੇ ਨੇੜੇ ਈਰਾਨੀ ਜਹਾਜ਼ ‘ਤੇ ਵੱਡਾ ਹਮਲਾ!  78 ਜ਼ਖਮੀ

Sri Lanka ਦੇ ਤੱਟ ਦੇ ਨੇੜੇ ਈਰਾਨੀ ਜਹਾਜ਼ ‘ਤੇ ਵੱਡਾ ਹਮਲਾ! 78 ਜ਼ਖਮੀ

2 hours ago
Ludhiana :13 ਸਾਲਾਂ ਬੱਚੀ ਨੇ ਚੁੱਕਿਆ ਖੌਫਨਾਕ ਕਦਮ

Ludhiana :13 ਸਾਲਾਂ ਬੱਚੀ ਨੇ ਚੁੱਕਿਆ ਖੌਫਨਾਕ ਕਦਮ

3 hours ago
Punjab: ਮੁੱਖ ਮੰਤਰੀ ਸਿਹਤ ਯੋਜਨਾ ਦਾ ਲੋਕ ਲੈ ਰਹੇ ਨੇ ਵੱਡਮੁੱਲਾ ਲਾਭ

Punjab: ਮੁੱਖ ਮੰਤਰੀ ਸਿਹਤ ਯੋਜਨਾ ਦਾ ਲੋਕ ਲੈ ਰਹੇ ਨੇ ਵੱਡਮੁੱਲਾ ਲਾਭ

4 hours ago
T20 ਵਰਲਡ ਕੱਪ: ਸੈਮੀਫਾਈਨਲ ਮੈਚ ਤੋਂ ਪਹਿਲਾਂ ਸਿੱਧੀਵਿਨਾਇਕ ਮੰਦਰ ਪਹੁੰਚੇ ਭਾਰਤੀ ਖਿਡਾਰੀ

T20 ਵਰਲਡ ਕੱਪ: ਸੈਮੀਫਾਈਨਲ ਮੈਚ ਤੋਂ ਪਹਿਲਾਂ ਸਿੱਧੀਵਿਨਾਇਕ ਮੰਦਰ ਪਹੁੰਚੇ ਭਾਰਤੀ ਖਿਡਾਰੀ

5 hours ago
BSF ਨੇ ਪਾਕਿ ਸਰਹੱਦ ‘ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਹੋਲੀ

BSF ਨੇ ਪਾਕਿ ਸਰਹੱਦ ‘ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਹੋਲੀ

5 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
National: ਰੁਪਏ ‘ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚਿਆ

National: ਰੁਪਏ ‘ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚਿਆ

5 hours ago
Israel – Iran ਵਿਚਾਲੇ ਜਾਰੀ ਤਣਾਅ ਦਰਮਿਆਨ MEA ਦਾ ਵੱਡਾ ਕਦਮ

Israel – Iran ਵਿਚਾਲੇ ਜਾਰੀ ਤਣਾਅ ਦਰਮਿਆਨ MEA ਦਾ ਵੱਡਾ ਕਦਮ

5 hours ago
Hindi News
English News
Wednesday, March 4, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਪੀਣ ਲਈ ਦਿੱਤਾ ਜਾਵੇਗਾ ਨਹਿਰੀ ਪਾਣੀ – ਕੈਪਟਨ

August 14, 2017
in ਪੰਜਾਬ
ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਪੀਣ ਲਈ ਦਿੱਤਾ ਜਾਵੇਗਾ ਨਹਿਰੀ ਪਾਣੀ – ਕੈਪਟਨ

ਅੰਮ੍ਰਿਤਸਰ 14 ਅਗਸਤ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸ਼ਹਿਰਾਂ ਨੂੰ ਆਉਣ ਵਾਲੇ ਸਮੇਂ ਵਿਚ ਨਹਿਰੀ ਪਾਣੀ ਸਾਫ਼ ਕਰਕੇ ਪੀਣ ਲਈ ਦਿੱਤਾ ਜਾਵੇਗਾ, ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਓਥੇ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਵੀ ਮੁਕਤੀ ਮਿਲੇਗੀ। ਅੱਜ ਅੰਮ੍ਰਿਤਸਰ ਲਈ ਕਈ ਕਲਿਆਣਕਾਰੀ ਅਤੇ ਵਿਕਾਸ ਸਕੀਮਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕੜੀ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਬਿਆਸ ਦਰਿਆ ਤੋਂ ਪਾਣੀ ਦੀ ਸਪਲਾਈ ਪ੍ਰਣਾਲੀ ਮੁਹੱਈਆ ਕਰਾਉਣ ਲਈ 3,000 ਕਰੋੜ ਜਾਰੀ ਕਰ ਦਿੱਤੇ ਗਏ ਹਨ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਵਿਕਾਸ ਲਈ 556.90 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਨਵੇਂ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਜਿਸ ਵਿੱਚ 200 ਕਰੋੜ ਰੁਪਏ ਦੇ ਨਿਵੇਸ਼ ਨਾਲ ਸਮਾਰਟ ਸਿਟੀ ਵਜੋਂ ਸ਼ਹਿਰ ਨੂੰ ਵਿਕਸਿਤ ਕਰਨਾ,  ਅੰਮ੍ਰਿਤਸਰ-ਭਿੱਖੀਵਿੰਡ ਸੜਕ ਨੂੰ ਬੋਹੜੂ ਪਿੰਡ ਤੱਕ ਦੋ ਮਾਰਗੀ ਕਰਨਾ, ਬਾਬਾ ਬੁੱਢਾ ਸਾਹਿਬ ਤੱਕ ਮਾਤਾ ਗੰਗਾ ਜੀ ਦੇ ਨਾਂ ਉੱਤੇ ਨਹਿਰ ਦੇ ਨਾਲ-ਨਾਲ ਨਵੀਂ ਸੜਕ ਦਾ ਨਿਰਮਾਣ, ਵੱਲ੍ਹਾ ਵਿਖੇ ਰੇਲਵੇ ਓਵਰਬ੍ਰਿਜ ਅਤੇ ਪੁਤਲੀਘਰ ਚੌਂਕ ਵਿਖੇ ਪੁੱਲ ਦਾ ਨਿਰਮਾਣ ਸ਼ਾਮਿਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਤਰਜੀਹ ਆਧਾਰ ਤੇ ਹੋਵੇਗਾ ਅਤੇ ਅੱਜ ਗੁਰੂ ਨਗਰੀ  ਤੋਂ ਇਸ ਦੀ ਸ਼ੁਰੂਆਤ ਕਰ ਰਹੇ ਹਾਂ।  ਇਸ ਤੋਂ ਇਲਾਵਾ ਉਨ੍ਹਾਂ ਅੰਮ੍ਰਿਤਸਰ ਵਿੱਚ ਫਾਇਰ ਸਰਵਿਸ ਦਾ ਰਾਜ ਪੱਧਰੀ ਡਾਇਰੈਕਟੋਰੇਟ ਸਥਾਪਤ ਕਰਨ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਮਿਊਂਸੀਪਲ ਬਾਡੀਜ਼ ਦੇ ਪੁਰਾਣੀ ਕਿਰਾਏਦਾਰਾਂ ਨੂੰ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਦੇ ਮਾਲਕਨਾਂ ਅਧਿਕਾਰਾਂ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਾਣੀ ਤੇ ਸੀਵਰੇਜ ਚਾਰਜ ਅਤੇ ਜਾਇਦਾਦ ਦੇ ਹਾਊਸ ਟੈਕਸ ਦੇ ਪੁਰਾਣੇ ਬਕਾਏ ਦਾ ਵੀ ਯਕਮੁਸ਼ਤ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ  ਸਾਰੀਆਂ ਸੇਵਾਵਾਂ ਬਿਨਾਂ ਕਿਸੇ ਖਜ਼ਲ-ਖੁਆਰੀ ਦੇ ਸਮੇਂ ਸਿਰ ਦੇਣ ਲਈ ਦ੍ਰਿੜ ਹੈ ਅਤੇ ਛੇਤੀ ਹੀ ਅੰਮ੍ਰਿਤਸਰ ਵਿਚ ਜਿਆਦਾਤਰ ਸੇਵਾਵਾਂ ਮੋਬਾਇਲ ਉੱਤੇ ਮਿਲਣ ਲੱਗਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਦੀਆਂ ਆ ਰਹੀਆਂ ਚੋਣਾਂ ਵਿੱਚ  50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਬੇਘਰੇ ਲੋਕਾਂ ਲਈ ਘਰਾਂ ਦਾ ਨਿਰਮਾਣ ਸ਼ਹਿਰੀ ਆਵਾਸ ਯੋਜਨਾ ਤਹਿਤ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਵਿਸ਼ਵ ਪੱਧਰ ਦੀਆਂ ਕੰਪਨੀਆਂ ਕੋਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਫਲੈਟ ਤਿਆਰ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਜੋੜਾ ਫਾਟਕ ਵਿਖੇ 15 ਕਰੋੜ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ, ਸੰਤ ਸਿੰਘ ਸੁੱਖਾ ਸਿੰਘ ਚੌਂਕ ਵਿਖੇ 40 ਕਰੋੜ ਦੀ ਲਾਗਤ ਨਾਲ ਫਲਾਈ ਓਵਰ, ਭੰਡਾਰੀ ਪੁੱਲ ਦੇ ਵਾਧੇ ਲਈ 20 ਕਰੋੜ, ਰਣਜੀਤ ਐਵਨਿਊ ਵਿੱਚ 25 ਏਕੜ ਥਾਂ ਉੱਤੇ ਬਹੁ ਮੰਤਵੀ ਖੇਡ ਸਟੇਡੀਅਮ ਬਣਾਉਣ ਲਈ 35 ਕਰੋੜ ਰੁਪਏ, ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਲਈ 25 ਕਰੋੜ ਰੁਪਏ, ਹਾਲਗੇਟ ਤੋਂ ਟਾਊਨ ਹਾਲ ਅਤੇ ਪਿੰਕ ਪਲਾਜਾ ਤੱਕ ਫਸਾਡ ਦੇ ਨਿਰਮਾਣ ਲਈ 30 ਕਰੋੜ, ਸ਼ਹਿਰ ਵਿੱਚ 17 ਵੱਖ-ਵੱਖ ਥਾਵਾਂ ਉੁੱਤੇ ਪਬਲਿਕ ਟਾਇਲੈਟਸ ਬਣਾਉਣ ਲਈ 3 ਕਰੋੜ 40 ਲੱਖ ਰੁਪਏ ਅਤੇ ਘਿਓ ਮੰਡੀ ਵਿਖੇ ਸਲਿਪ ਰੋਡ ਅਤੇ ਚੌਕ ਬਣਾਉਣ ਲਈ 3 ਕਰੋੜ ਰੁਪਏ  ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕੈਰੋਂ ਮਾਰਕੀਟ, ਮੱਛੀ ਮੰਡੀ, ਪੁਰਾਣੀ ਟੈਲੀਫੋਨ ਐਕਸਚੇਂਜ ਅਤੇ ਹਾਲਗੇਟ ਨੇੜੇ ਬਹੁ ਮੰਜਲੀ ਪਾਰਕਿੰਗ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਅੱਜ ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਸ: ਨਵਜੋਤ ਸਿੰਘ ਸਿੱਧੂ, ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਨਵੀਨ ਠੁਕਰਾਲ, ਓ.ਐਸ.ਡੀ. ਸ: ਜਗਦੀਪ ਸਿੰਘ ਸਿੱਧੂ, ਕੈਪਟਨ ਸੰਦੀਪ ਸੰਧੂ, ਸ੍ਰੀ ਬਾਵਾ ਸੰਧੂ, ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ੍ਰੀ ਓ.ਪੀ. ਸੋਨੀ, ਡਾ: ਰਾਜ ਕੁਮਾਰ ਵੇਰਕਾ, ਸ੍ਰੀ ਸੁਨੀਲ ਦੱਤੀ, ਸ: ਤਰਸੇਮ ਸਿੰਘ ਡੀ.ਸੀ., ਸ: ਸੁਖਵਿੰਦਰ ਸਿੰਘ ਡੈਨੀ ਬੁੰਡਾਲਾ, ਸ: ਹਰਮਿੰਦਰ ਸਿੰਘ ਗਿੱਲ (ਸਾਰੇ ਵਿਧਾਇਕ), ਲਾਲੀ ਮਜੀਠੀਆ, ਸ੍ਰੀਮਤੀ ਮਮਤਾ ਦੱਤਾ, ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸ: ਗੁਰਦੇਵ ਸਿੰਘ ਝੀਤਾ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਟੈਕਸਲਾ’ ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ 

Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਟੈਕਸਲਾ’ ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ 

by Ankit
March 4, 2026
0

Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 'ਟੈਕਸਲਾ' ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ 'ਤੇ ਦੁੱਖ ਦਾ...

ਸਪੀਕਰ ਵੱਲੋਂ Punjab ਦੇ ਲੋਕਾਂ ਨੂੰ ਹੋਲੀ ਦੀ ਮੁਬਾਰਕਬਾਦ 

ਸਪੀਕਰ ਵੱਲੋਂ Punjab ਦੇ ਲੋਕਾਂ ਨੂੰ ਹੋਲੀ ਦੀ ਮੁਬਾਰਕਬਾਦ 

by Ankit
March 4, 2026
0

  ਸਪੀਕਰ ਵੱਲੋਂ Punjab ਦੇ ਲੋਕਾਂ ਨੂੰ ਹੋਲੀ ਦੀ ਮੁਬਾਰਕਬਾਦ  ਚੰਡੀਗੜ੍ਹ 4 ਮਾਰਚ (ਵਿਸ਼ਵ ਵਾਰਤਾ):- Punjab ਵਿਧਾਨ ਸਭਾ ਸਪੀਕਰ ਸ....

Top 10 News  : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 4, 2026
0

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 4 ਮਾਰਚ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

Ludhiana :13 ਸਾਲਾਂ ਬੱਚੀ ਨੇ ਚੁੱਕਿਆ ਖੌਫਨਾਕ ਕਦਮ

Ludhiana :13 ਸਾਲਾਂ ਬੱਚੀ ਨੇ ਚੁੱਕਿਆ ਖੌਫਨਾਕ ਕਦਮ

by Jaspreet Kaur
March 4, 2026
0

Ludhiana :13 ਸਾਲਾਂ ਬੱਚੀ ਨੇ ਚੁੱਕਿਆ ਖੌਫਨਾਕ ਕਦਮ - ਪ੍ਰੀਖਿਆ ਦੇ ਕੇ ਪਰਤੀ ਸੀ ਘਰ - ਪੱਖੇ ਨਾਲ ਲਟਕਦੀ ਮਿਲੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 04 March 2026 | Ang 694 I ਅੱਜ ਦਾ ਹੁਕਮਨਾਮਾ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 04 March 2026 | Ang 694 I ਅੱਜ ਦਾ ਹੁਕਮਨਾਮਾ

March 4, 2026

ਬਦਲੀਆਂ

IAS Transfer: ਪੰਜਾਬ ਸਰਕਾਰ ਵਲੋਂ ਦੋ IAS ਅਫਸਰਾਂ ਦੇ ਤਬਾਦਲੇ

PUNJAB : ਪ੍ਰਸ਼ਾਸਨਿਕ ਫੇਰਬਦਲ ; ਪੰਜਾਬ ਸਰਕਾਰ ਵੱਲੋਂ 3 IAS ਅਤੇ 1 PCS ਅਧਿਕਾਰੀ ਇੱਧਰੋਂ-ਉੱਧਰ, ਪੜ੍ਹੋ ਸੂਚੀ

Punjab: 4 IAS/PCS ਅਫਸਰਾਂ ਦੇ ਤਬਾਦਲੇ

Punjab: 16 ਕਾਨੂੰਗੋਆਂ ਨੂੰ ਨਾਇਬ ਤਹਿਸੀਲਦਾਰਾਂ ਵਜੋਂ ਮਿਲੀ ਤਰੱਕੀ

Chandigarh Police ‘ਚ ਹੋਏ ਤਬਾਦਲੇ, SI-ASI ਅਤੇ ਕਾਂਸਟੇਬਲ ਰੈਂਕ ਦੇ ਪੁਲਿਸ ਕਰਮਚਾਰੀ ਕੀਤੇ ਇੱਧਰੋਂ-ਉੱਧਰ

Punjab Transfers: 19 ਪੁਲਿਸ ਮੁਲਾਜ਼ਮ ਇੱਧਰੋਂ-ਉੱਧਰ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਟੈਕਸਲਾ’ ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ 

Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਟੈਕਸਲਾ’ ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ 

by Ankit
March 4, 2026
0

Punjab ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 'ਟੈਕਸਲਾ' ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ 'ਤੇ ਦੁੱਖ ਦਾ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 