ਇੰਦੌਰ ਟੈਸਟ : ਦੂਸਰੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 493/6

120

ਇੰਦੌਰ, 15 ਨਵੰਬਰ- ਇੰਦੌਰ ਟੈਸਟ ਵਿਚ ਭਾਰਤ ਨੇ ਦੂਸਰੇ ਹੀ ਦਿਨ ਬੰਗਲਾਦੇਸ਼ ਖਿਲਾਫ ਸਿਕੰਜਾ ਕਸ ਲਿਆ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਦੇ ਨੁਕਸਾਨ ਉਤੇ 493 ਦੌੜਾਂ ਬਣਾ ਲਈਆਂ ਸਨ ਅਤੇ ਭਾਰਤ ਦੀ ਕੁਲ ਬੜਤ 343 ਦੌੜਾਂ ਦੀ ਹੋ ਗਈ ਹੈ।

ਇਸ ਦੌਰਾਨ ਮਯੰਕ ਅਗਰਵਾਲ ਨੇ 243 ਦੌੜਾਂ ਦੀ ਪਾਰੀ ਖੇਡੀ। ਜਦਕਿ ਰਹਾਨੇ ਨੇ 86, ਰਵਿੰਦਰ ਜਡੇਜਾ 60 ਤੇ ਉਮੇਸ਼ 25 ਦੌੜਾਂ ਬਣਾ ਕੇ ਨਾਬਾਦ ਸਨ।