ਆਈਪੀਐਲ 2024: ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਰਸੀਖ ਸਲਾਮ ਨੇ ਲਈਆਂ 3 ਵਿਕਟਾਂ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਦਿੱਲੀ ਕੈਪੀਟਲਸ ਨੇ IPL 2024 ‘ਚ ਦੂਜੀ ਵਾਰ ਗੁਜਰਾਤ ਟਾਇਟਨਸ ਨੂੰ ਹਰਾਇਆ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 40ਵੇਂ ਮੈਚ ਵਿੱਚ ਟਾਈਟਨਜ਼ ਨੂੰ 4 ਦੌੜਾਂ ਨਾਲ ਹਰਾਇਆ। ਸੀਜ਼ਨ ਵਿੱਚ ਦਿੱਲੀ ਦੀ ਇਹ ਚੌਥੀ ਜਿੱਤ ਹੈ। ਇਸ ਜਿੱਤ ਨਾਲ ਦਿੱਲੀ 8 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ’ਤੇ ਆ ਗਈ ਹੈ। ਗੁਜਰਾਤ ਨੇ ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 225 ਦੌੜਾਂ ਬਣਾਈਆਂ। ਗੁਜਰਾਤ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 220 ਦੌੜਾਂ ਹੀ ਬਣਾ ਸਕੀ। ਰਿਸ਼ਭ ਪੰਤ ਪਲੇਅਰ ਆਫ ਦਿ ਮੈਚ ਰਹੇ। ਪੰਤ ਨੇ 43 ਗੇਂਦਾਂ ‘ਤੇ 88 ਦੌੜਾਂ ਦੀ ਪਾਰੀ ਖੇਡੀ।