ਸਮੁੱਚੀਆ ਪੰਥਕ ਜਥੇਬੰਦੀਆਂ ਨੂੰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਦਦ ਕਰਨੀ ਚਾਹੀਦੀ ਹੈ : ਜਥੇਦਾਰ ਗੁਰਿੰਦਰ ਸਿੰਘ ਬਾਜਵਾ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਦੇਰ ਰਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ , ਚਾਚਾ ਸੁਖਚੈਨ ਸਿੰਘ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹੋਰ ਸਿੰਘਾ ਦੇ ਪਰਿਵਾਰਕ ਮੈਬਰਾ ਨਾਲ ਵਿਰਾਸਤੀ ਗਲੀ ਅ੍ਰੰਮਿਤਸਰ ਵਿੱਚ ਲੱਗੇ ਮੋਰਚੇ ਵਿਚ ਮੁਲਾਕਾਤ ਕੀਤੀ ।ਜਥੇਦਾਰ ਬਾਜਵਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਖਿਆ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਚੋਣ ਲੜਦੇ ਹਨ ਤਾਂ ਸਮੁੱਚੀਆ ਪੰਥਕ ਜਥੇਬੰਦੀਆ ਅਤੇ ਪੰਥ# ਦਰਦੀਆ ਨੁੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੁੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਣਾ ਚਾਹੀਦਾ ਹੈ ।ਜਥੇਦਾਰ ਬਾਜਵਾ ਨੇ ਹਲਕਾ ਖਡੂਰ ਸਾਹਿਬ ਦੇ ਵੋਟਰਾ ਨੁੰ ਅਪੀਲ ਕਰਦਿਆ ਆਖਿਆ ਕਿ 2019 ਦੀਆ ਲੋਕ ਸਭਾ ਚੋਣਾ ਵਿੱਚ ਬੀਬੀ ਪਰਮਜੀਤ ਕੋਰ ਖਾਲੜਾ ਥੋੜੀਆ ਵੋਟਾ ਦੇ ਫਰਕ ਨਾਲ ਹਾਰ ਗਏ ਸਨ ।ਉਸ ਤਰ੍ਹਾ ਦੀ ਗਲਤੀ ਹੁਣ ਦੁਬਾਰਾ ਖਡੂਰ ਸਾਹਿਬ ਦੇ ਵੋਟਰ ਨਾ ਕਰਨ ।ਇਸ ਮੋਕੇ ਬਾਬਾ ਗੁਰਮੇਜ ਸਿੰਘ ਦਾਬਾਵਾਲ ,ਨਿਰਮਲ ਸਿੰਘ ਸਾਗਰਪੁਰ ,ਮਹਿੰਦਰ ਸਿੰਘ ਤਾਲਬਪੁਰ ,ਗਿਆਨੀ ਦਵਿੰਦਰ ਸਿੰਘ ,ਇੰਸਪੈਕਟਰ ਨਿਰਮਲ ਸਿੰਘ ,ਜਤਿੰਦਰ ਸਿੰਘ ਆਦਿ ਹਾਜ਼ਰ ਸਨ ।