ਮੈਲਬੌਰਨ, 18 ਜਨਵਰੀ (ਗੁਰਪੁਨੀਤ ਸਿੰਘ ਸਿੱਧੂ) – ਭਾਰਤ ਨੇ ਅੱਜ ਤੀਸਰੇ ਅਤੇ ਅੰਤਿਮ ਵਨਡੇ ਵਿਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ ਵਨਡੇ ਸੀਰੀਜ 2-1 ਨਾਲ ਆਪਣੇ ਨਾਮ ਕਰ ਲਈ।
ਭਾਰਤ ਵਲੋਂ ਮਹਿੰਦਰ ਸਿੰਘ ਧੋਨੀ ਨੇ 87 ਅਤੇ ਕੇਦਾਰ ਜਾਧਵ ਨੇ 61 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਇਲਾਵਾ ਕੋਹਲੀ ਨੇ 46 ਦੌੜਾਂ ਦੀ ਯੋਗਦਾਨ ਦਿੱਤਾ। 6 ਵਿਕਟਾਂ ਲੈਣ ਵਾਲੇ ਗੇਂਦਬਾਜ ਚਾਹਲ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ।
ਦੱਸਣਯੋਗ ਹੈ ਕਿ 3 ਵਨਡੇ ਸੀਰੀਜ ਦਾ ਪਹਿਲਾ ਮੈਚ ਆਸਟ੍ਰੇਲੀਆ ਨੇ ਜਿੱਤਿਆ ਸੀ, ਉਸ ਤੋਂ ਬਾਅਦ ਦੋਵੇਂ ਮੈਚ ਭਾਰਤ ਨੇ ਆਪਣੇ ਨਾਮ ਕੀਤੇ।
ਆਸਟ੍ਰੇਲੀਆ ਦੌਰੇ ਉਤੇ ਇਸ ਤੋਂ ਪਹਿਲਾਂ ਭਾਰਤ ਨੇ ਟੈਸਟ ਲੜੀ 2-1 ਨਾਲ ਆਪਣੇ ਨਾਮ ਕੀਤੀ ਅਤੇ ਟੀ-20 ਸੀਰੀਜ ਡਰਾਅ ਰਹੀ।