ਹੈਦਰਾਬਾਦ, 13 ਅਕਤੂਬਰ – ਹੈਦਰਾਬਾਦ ਟੈਸਟ ਵਿਚ ਭਾਰਤ ਨੇ ਦੂਸਰੇ ਦਿਨ ਦੇ ਚਾਹ ਦੇ ਸਮੇਂ ਤਕ 4 ਵਿਕਟਾਂ ਉਤੇ 173 ਦੌੜਾਂ ਬਣਾ ਲਈਆਂ ਸਨ ਅਤੇ ਉਹ ਹੁਣ ਵੀ ਵੈਸਟ ਇੰਡੀਜ ਤੋਂ 138 ਦੌੜਾਂ ਪਿੱਛੇ ਹੈ।
ਇਸ ਤੋਂ ਪਹਿਲਾਂ ਪ੍ਰਿਥਵੀ ਸ਼ਾਹ ਨੇ ਸ਼ਾਨਦਾਰ 70 ਦੌੜਾਂ ਦੀ ਪਾਰੀ ਖੇਡੀ। ਜਦਕਿ ਰਾਹੁਲ 4, ਪੁਜਾਰਾ 10 ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ 45 ਦੌੜਾਂ ਉਤੇ ਆਊਟ ਹੋ ਗਿਆ।