ਸੈਂਚੂਰੀਅਨ, 17 ਜਨਵਰੀ : ਦੱਖਣੀ ਅਫਰੀਕਾ ਨੇ ਦੂਸਰੇ ਟੈਸਟ ਮੈਚ ਵਿਚ ਭਾਰਤ ਨੂੰ 135 ਦੌੜਾਂ ਨਾਲ ਹਰਾ ਕੇ 3 ਟੈਸਟ ਮੈਚਾਂ ਦੀ ਲੜੀ ਉਤੇ 2-0 ਨਾਲ ਕਬਜ਼ਾ ਕਰ ਲਿਆ ਹੈ| ਭਾਰਤੀ ਟੀਮ ਨੂੰ ਇਹ ਮੈਚ ਜਿੱਤਣ ਲਈ 287 ਦੌੜਾਂ ਦੀ ਲੋੜ ਸੀ, ਪਰ ਸਮੁੱਚੀ ਟੀਮ ਕੇਵਲ 151 ਦੌੜਾਂ ਉਤੇ ਹੀ ਸਿਮਟ ਗਈ|
ਭਾਰਤ ਵੱਲੋਂ ਸਲਾਮੀ ਬੱਲੇਬਾਜ ਮੁਰਲੀ ਵਿਜੇ ਨੇ 9, ਐਲ. ਰਾਹੁਲ ਨੇ 4, ਪੁਜਾਰਾ ਨੇ 19, ਕੋਹਲੀ ਨੇ 5, ਪਾਰਥਿਵ ਪਟੇਲ ਨੇ 19 ਦੌੜਾਂ ਬਣਾ ਕੇ ਚਲਦੇ ਬਣੇ|
ਇਸ ਤੋਂ ਇਲਾਵਾ ਰੋਹਿਤ ਸਰਮਾ ਨੇ 47 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਪਾਂਡਿਆ ਨੇ 6, ਅਵਿਸ਼ਵਨ ਨੇ 3 ਅਤੇ ਸ਼ਮੀ ਨੇ 28 ਦੌੜਾ ਦਾ ਯੋਗਦਾਨ ਪਾਇਆ|
ਆਈਪੀਐਲ 2024: ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਰਸੀਖ ਸਲਾਮ ਨੇ ਲਈਆਂ 3 ਵਿਕਟਾਂ
ਆਈਪੀਐਲ 2024: ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਰਸੀਖ ਸਲਾਮ ਨੇ ਲਈਆਂ 3 ਵਿਕਟਾਂ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਦਿੱਲੀ ਕੈਪੀਟਲਸ...