Zomato platform fees: ਆਨਲਾਈਨ ਫੂਡ ਆਰਡਰ ਕਰਨਾ ਹੋਇਆ ਹੋਰ ਵੀ ਮਹਿੰਗਾ
– Zomato ਨੇ ਵਧਾਈ ਪਲੇਟਫਾਰਮ ਫੀਸ; ਹੁਣ ਦੇਣੇ ਪੈਣਗੇ ਇੰਨੇ ਪੈਸੇ
ਨਵੀ ਦਿੱਲੀ, 20 ਮਾਰਚ (ਵਿਸ਼ਵ ਵਾਰਤਾ): ਆਨਲਾਈਨ ਫੂਡ ਆਰਡਰ ਕਰਨਾ ਹੁਣ ਹੋਰ ਵੀ ਮਹਿੰਗਾ ਹੋ ਗਿਆ ਹੈ। Zomato ਨੇ ਆਪਣੇ ਫੂਡ ਡਿਲੀਵਰੀ ਪਲੇਟਫਾਰਮ ਦੀ ਫੀਸ ਵਧਾ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਕੰਪਨੀ ਨੇ ਪ੍ਰਤੀ ਆਰਡਰ ਪਲੇਟਫਾਰਮ ਫੀਸ ₹12.5 ਤੋਂ ਵਧਾ ਕੇ ₹14.9 ਕਰ ਦਿੱਤੀ ਹੈ, ਜਿਸਦਾ ਮਤਲਬ ਹੈ ਕਿ ਹਰ ਆਰਡਰ ‘ਤੇ ਹੁਣ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਇਹ ਵਾਧਾ ਕਰੀਬ 19.2% ਦਾ ਹੈ, ਜੋ ਸਿੱਧੇ ਤੌਰ ‘ਤੇ ਗਾਹਕਾਂ ਦੀ ਜੇਬ ‘ਤੇ ਅਸਰ ਪਵੇਗਾ।
ਜੋਮੈਟੋ ਦੇ ਪਲੇਟਫਾਰਮ ਫੀਸ ਵਿੱਚ ਵਾਧਾ ਦੇਖਿਆ ਜਾਵੇ ਤਾਂ ₹2.40 ਦਾ ਹੋਇਆ ਹੈ। ਬਦਲੀ ਹੋਈ ਇਹ ਪਲੇਟਫਾਰਮ ਫੀਸ ਅੱਜ ਯਾਨੀ 20 ਮਾਰਚ ਤੋਂ ਹੀ ਲਾਗੂ ਹੋਵੇਗੀ। ਗੌਰਤਲਬ ਹੈ ਕਿ ਇਹ ਵਾਧਾ ਮਿਡਲ ਈਸਟ ਵਿੱਚ ਤਣਾਅ ਦੇ ਵਿਚਕਾਰ ਕੀਤਾ ਗਿਆ ਹੈ। ਗੈਸ ਦੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਐਲਪੀਜੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਵਾਧੇ ਨਾਲ ਆਨਲਾਈਨ ਖਾਣਾ ਆਰਡਰ ਕਰਨ ਦੇ ਸ਼ੌਕੀਨਾਂ ਨੂੰ ਝਟਕਾ ਲੱਗਾ ਹੈ ਅਤੇ ਹੁਣ ਉਨ੍ਹਾਂ ਨੂੰ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























