Year Ender 2024: PM ਮੋਦੀ ਨੇ ਇਸ ਸਾਲ ਕੀਤੀ ਇਨ੍ਹਾਂ ਖੂਬਸੂਰਤ ਦੇਸ਼ਾਂ ਦੀ ਯਾਤਰਾ
ਨਵੀ ਦਿੱਲੀ: ਸਾਲ 2024 ਸਾਨੂੰ ਜਲਦ ਹੀ ਅਲਵਿਦਾ ਕਹਿਣ ਵਾਲਾ ਹੈ ਅਤੇ ਨਵਾਂ ਸਾਲ ਯਾਨੀ 2025 ਆਉਣ ਵਾਲਾ ਹੈ। ਉਨ੍ਹਾਂ ਲੋਕਾਂ ਲਈ ਜੋ ਘੁੰਮਣ ਦੇ ਸ਼ੌਕੀਨ ਹਨ, ਨੂੰ ਅਸੀਂ ਉਨ੍ਹਾਂ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਇਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਹਨ। ਦੱਸ ਦੇਈਏ ਕਿ ਇਹ ਦੇਸ਼ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚ ਗਿਣੇ ਜਾਂਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਵੀ ਹੇਠਾਂ ਦੱਸੇ ਗਏ ਕਿਸੇ ਵੀ ਦੇਸ਼ ਚ ਘੁੰਮਣ ਲਈ ਜਾ ਸਕਦੇ ਹੋ।
UAE
ਇਸ ਸਾਲ ਫਰਵਰੀ ਦੇ ਮਹੀਨੇ ਵਿੱਚ, ਨਰਿੰਦਰ ਮੋਦੀ ਨੇ BAPS ਹਿੰਦੂ ਮੰਦਰ ਦੇ ਉਦਘਾਟਨ ਅਤੇ ਭਾਰਤ ਅਤੇ UAE ਵਿਚਕਾਰ ਕਈ ਵੱਡੇ ਸਮਝੌਤਿਆਂ ਲਈ ਸੰਯੁਕਤ ਅਰਬ ਅਮੀਰਾਤ (UAE) ਦਾ ਦੌਰਾ ਕੀਤਾ।ਹੌਲੀ-ਹੌਲੀ ਇਹ ਦੇਸ਼ ਘੁੰਮਣ-ਫਿਰਨ ਦੇ ਸ਼ੌਕੀਨਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ।
ਭੂਟਾਨ
ਇਸ ਸਾਲ ਨਰਿੰਦਰ ਮੋਦੀ ਭੂਟਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਭੂਟਾਨ ਗਏ ਸਨ। ਜੇਕਰ ਤੁਸੀਂ ਘੱਟ ਬਜਟ ਵਿੱਚ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਭੂਟਾਨ ਜਾਣਾ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਕਿਉਕਿ ਇੱਥੇ ਤੁਸੀਂ ਸ਼ਾਨਦਾਰ ਜੰਗਲਾਂ ਅਤੇ ਸੁੰਦਰ ਮੰਦਰਾਂ ਦਾ ਦੌਰਾ ਕਰ ਸਕਦੇ ਹੋ।
ਰੂਸ
ਪ੍ਰਧਾਨ ਮੰਤਰੀ ਮੋਦੀ ਇਸ ਸਾਲ 22ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਲਈ ਰੂਸ ਗਏ ਸਨ। ਦੱਸ ਦੇਈਏ ਕਿ ਹਰ ਸਾਲ ਦੁਨੀਆ ਭਰ ਤੋਂ ਸੈਲਾਨੀ ਇਸ ਦੇਸ਼ ਨੂੰ ਦੇਖਣ ਆਉਂਦੇ ਹਨ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਹਾਨੂੰ ਵੱਡੇ ਪਹਾੜ, ਰੇਗਿਸਤਾਨ, ਸੁੰਦਰ ਬੀਚ, ਇਤਿਹਾਸਕ ਵਿਰਾਸਤੀ ਸਥਾਨ, ਮਹਿਲ, ਬਰਫੀਲੀ ਝੀਲਾਂ ਦੇਖਣ ਨੂੰ ਮਿਲਣਗੀਆਂ।
ਸਿੰਗਾਪੁਰ
ਇਸ ਸਾਲ ਪੀਐਮ ਮੋਦੀ ਸਿੰਗਾਪੁਰ ਵੀ ਗਏ ਸਨ। ਸਿੰਗਾਪੁਰ ਇੱਕ ਖੁਸ਼ਹਾਲ ਦੇਸ਼ ਹੈ। ਹਰ ਸਾਲ ਲੱਖਾਂ ਸੈਲਾਨੀ ਦੇਖਣ ਆਉਂਦੇ ਹਨ। ਇੱਥੋਂ ਦੇ ਸੁੰਦਰ ਮਿਊਜ਼ੀਅਮ, ਜੁਰੋਂਗ ਬਰਡ ਪਾਰਕ, ਰੀਪਟਾਈਲ ਪਾਰਕ, ਜ਼ੂਲੋਜੀਕਲ ਗਾਰਡਨ, ਸਾਇੰਸ ਸੈਂਟਰ ਸੈਂਟੋਸਾ ਆਈਲੈਂਡ, ਪਾਰਲੀਮੈਂਟ ਹਾਊਸ, ਹਿੰਦੂ, ਚੀਨੀ ਅਤੇ ਬੋਧੀ ਮੰਦਰ ਅਤੇ ਚੀਨੀ ਅਤੇ ਜਾਪਾਨੀ ਬਗੀਚੇ ਦੇਖਣ ਯੋਗ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























