WPL 2026 : UP ਵਾਰੀਅਰਜ਼ ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਮੁਕਾਬਲਾ ਜਾਰੀ
UP ਨੇ ਬੰਗਲੁਰੂ ਲਈ ਸੈੱਟ ਕੀਤਾ ਟਾਰਗੇਟ ; ਗ੍ਰੇਸ ਹੈਰਿਸ ਅਤੇ ਸਮ੍ਰਿਤੀ ਮੰਧਾਨਾ ਕ੍ਰੀਜ਼ ‘ਤੇ

ਚੰਡੀਗੜ੍ਹ, 12ਜਨਵਰੀ(ਵਿਸ਼ਵ ਵਾਰਤਾ) WPL 2026 : ਮਹਿਲਾ ਪ੍ਰੀਮੀਅਰ ਲੀਗ (WPL) ਦਾ ਪੰਜਵਾਂ ਮੈਚ ਵਿੱਚ, UP ਵਾਰੀਅਰਜ਼ ਨੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। UP ਵਾਰੀਅਰਜ਼ ਨੇ ਬੰਗਲੁਰੂ ਲਈ 144 ਦੌੜਾਂ ਦਾ ਟੀਚਾ ਰੱਖਿਆ ਹੈ।

ਇਸ ਤੋਂ ਪਹਿਲਾਂ RCB ਨੇ ਨਵੀਂ ਮੁੰਬਈ ਦੇ DY ਪਾਟਿਲ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਿਰਫ਼ 50 ਦੌੜਾਂ ‘ਤੇ ਪੰਜ ਵਿਕਟਾਂ ਗੁਆਉਣ ਤੋਂ ਬਾਅਦ, UP ਵਾਰੀਅਰਜ਼ ਨੇ 20 ਓਵਰਾਂ ਵਿੱਚ 143 ਦੌੜਾਂ ਬਣਾਈਆਂ।
ਬੰਗਲੁਰੂ ਨੇ 3.2 ਓਵਰਾਂ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 30 ਦੌੜਾਂ ਬਣਾ ਲਈਆਂ ਹਨ। ਗ੍ਰੇਸ ਹੈਰਿਸ ਅਤੇ ਕਪਤਾਨ ਸਮ੍ਰਿਤੀ ਮੰਧਾਨਾ ਪਿੱਚ ‘ਤੇ ਹਨ। UP ਲਈ ਦੀਪਤੀ ਸ਼ਰਮਾ ਨੇ ਪਹਿਲਾ ਓਵਰ ਸੁੱਟਿਆ। RCB ਲਈ ਸ਼੍ਰੇਯੰਕਾ ਪਾਟਿਲ ਅਤੇ ਨਦੀਨ ਡੀ ਕਲਰਕ ਨੇ ਦੋ-ਦੋ ਵਿਕਟਾਂ ਲਈਆਂ। ਲੌਰੇਨ ਬੈੱਲ ਨੇ ਇੱਕ ਵਿਕਟ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















