WPL 2026 : ਮੁੰਬਈ ਇੰਡੀਅਨਜ਼ (MI) ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਮੁਕਾਬਲਾ ਜਾਰੀ
– ਮੁੰਬਈ ਨੇ ਬੰਗਲੌਰ ਨੂੰ ਦਿੱਤਾ Target; ਐਸ ਸਜਨਾ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ
ਨਵੀ ਦਿੱਲੀ , 9 ਜਨਵਰੀ 2026 (ਵਿਸ਼ਵ ਵਾਰਤਾ):ਮਹਿਲਾ ਪ੍ਰੀਮੀਅਰ ਲੀਗ (WPL) 2026 ਦਾ ਪਹਿਲਾਂ ਮੈਚ ਮੁੰਬਈ ਇੰਡੀਅਨਜ਼ (MI) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਕਾਰ ਜਾਰੀ ਹੈ। ਇਹ ਮੈਚ ਨਵੀਂ ਮੁੰਬਈ ਦੇ DY ਪਾਟਿਲ ਸਪੋਰਟਸ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਆਰਸੀਬੀ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ ਹੈ।

ਹਰਮਨਪ੍ਰੀਤ ਕੌਰ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੀ ਹੈ। ਸਮ੍ਰਿਤੀ ਮੰਧਾਨਾ ਆਰਸੀਬੀ ਦੀ ਕਪਤਾਨੀ ਕਰ ਰਹੀ ਹੈ। ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਆਰਸੀਬੀ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਮੁੰਬਈ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 154 ਦੌੜਾਂ ਬਣਾਈਆਂ। ਐਸ ਸਜਨਾ ਨੇ ਸਭ ਤੋਂ ਵੱਧ 45 ਦੌੜਾਂ ਬਣਾ ਕੇ ਟੀਮ ਨੂੰ 150 ਦੇ ਨੇੜੇ ਪਹੁੰਚਾਇਆ। ਉਸਨੇ ਨਿਕੋਲਾ ਕੈਰੀ ਨਾਲ 49 ਗੇਂਦਾਂ ‘ਤੇ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਓਪਨਰ ਜੀ ਕਮਲਿਨੀ ਨੇ 32 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 20 ਦੌੜਾਂ ਬਣਾਈਆਂ।

ਦੋਵੇਂ ਟੀਮਾਂ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਚ ਹਨ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਅਤੇ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਬੰਗਲੁਰੂ ਵਿਚਕਾਰ ਮੁਕਾਬਲਾ ਹੈ। ਮੈਚ ਤੋਂ ਠੀਕ ਪਹਿਲਾਂ ਸ਼ਾਮ 6:45 ਵਜੇ ਉਦਘਾਟਨੀ ਸਮਾਰੋਹ ਸ਼ੁਰੂ ਹੋਇਆ। ਯੋ ਯੋ ਹਨੀ ਸਿੰਘ, ਜੈਕਲੀਨ ਫਰਨਾਂਡੀਜ਼ ਅਤੇ ਹਰਨਾਜ਼ ਸੰਧੂ ਨੇ ਇਸ ਸ਼ਾਨਦਾਰ ਸਮਾਗਮ ਵਿੱਚ ਪ੍ਰਫਾਰਮ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















