WPL 2025 : ਮੁੰਬਈ ਇੰਡੀਅਨਜ਼ ਨੇ ਦੂਜੀ ਵਾਰ ਜਿੱਤਿਆ ਮਹਿਲਾ ਪ੍ਰੀਮੀਅਰ ਲੀਗ ਦਾ ਖਿਤਾਬ ; ਫਾਈਨਲ ‘ਚ ਦਿੱਲੀ ਕੈਪੀਟਲਜ਼ ਨੂੰ ਹਰਾਇਆ
ਚੰਡੀਗੜ੍ਹ, 16ਮਾਰਚ(ਵਿਸ਼ਵ ਵਾਰਤਾ) WPL 2025 : ਮੁੰਬਈ ਇੰਡੀਅਨਜ਼ ਨੇ 3 ਸਾਲਾਂ ਵਿੱਚ ਦੂਜੀ ਵਾਰ ਮਹਿਲਾ ਪ੍ਰੀਮੀਅਰ ਲੀਗ (WPL) ਦਾ ਖਿਤਾਬ ਜਿੱਤ ਲਿਾ ਹੈ।
ਟੀਮ ਨੇ ਸ਼ਨੀਵਾਰ ਨੂੰ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਨੂੰ 8 ਦੌੜਾਂ ਨਾਲ ਹਰਾਇਆ। ਦਿੱਲੀ ਲਗਾਤਾਰ ਤੀਜੀ ਵਾਰ ਦੂਜੇ ਸਥਾਨ ‘ਤੇ ਰਹੀ। ਬ੍ਰੇਬੋਰਨ ਸਟੇਡੀਅਮ ਵਿੱਚ ਮੁੰਬਈ ਨੇ 7 ਵਿਕਟਾਂ ਦੇ ਨੁਕਸਾਨ ‘ਤੇ 149 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਦਿੱਲੀ ਦੀ ਟੀਮ ਸਿਰਫ਼ 141 ਦੌੜਾਂ ਹੀ ਬਣਾ ਸਕੀ।
ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅਰਧ ਸੈਂਕੜਾ ਲਗਾਇਆ। ਉਸਨੇ ਨੈਟਲੀ ਸਾਇਵਰ ਬਰੰਟ ਨਾਲ 89 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਵੀ ਕੀਤੀ। ਸੇਵਰ ਬਰੰਟ ਨੇ ਗੇਂਦਬਾਜ਼ੀ ਵਿੱਚ 3 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/