• Latest
  • Trending
Patiala News: ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ

Patiala News: ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ

2 years ago
Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

13 minutes ago
Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

57 minutes ago
National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

2 hours ago
National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

3 hours ago
Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

3 hours ago
Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

4 hours ago
Punjab Weather: ਪੰਜਾਬ ’ਚ ਬਦਲਣ ਲੱਗਾ ਮੌਸਮ, ਮੀਂਹ ਨੂੰ ਲੱਗੇਗੀ ਬ੍ਰੇਕ !

Punjab Weather: ਪੰਜਾਬ ’ਚ ਬਦਲਣ ਲੱਗਾ ਮੌਸਮ, ਮੀਂਹ ਨੂੰ ਲੱਗੇਗੀ ਬ੍ਰੇਕ !

4 hours ago
Asian Games: ਭਾਰਤ ਨੇ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ

Asian Games: ਭਾਰਤ ਨੇ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ

5 hours ago
Punjab: ਅਕਾਲੀ ਦਲ ਵੱਲੋਂ ਰੂਪ ਕੌਰ ਸੰਧੂ ਪਾਰਟੀ ’ਚੋਂ ਬਰਖ਼ਾਸਤ

Punjab: ਅਕਾਲੀ ਦਲ ਵੱਲੋਂ ਰੂਪ ਕੌਰ ਸੰਧੂ ਪਾਰਟੀ ’ਚੋਂ ਬਰਖ਼ਾਸਤ

5 hours ago
Punjab: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ

Punjab: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ

5 hours ago
Hindi News
English News
Tuesday, September 29, 2026
No Result
View All Result
32 °c
Chandigarh
28 ° Wed
28 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Patiala News: ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ

March 16, 2025
in ਖਬਰਾਂ, ਪੰਜਾਬ, ਪਟਿਆਲਾ
Patiala News: ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ

Patiala News: ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ

-ਮੱਛੀ ਸਟੇਕ ਹੋਲਡਰਾਂ ਨੂੰ ਜੀਵਨ ਬੀਮਾ ਅਤੇ ਫ਼ਸਲੀ ਬੀਮਾ ਕਰਵਾਉਣ ਦੀ ਅਪੀਲ

-ਮੱਛੀ ਪਾਲਣ ਵਿਭਾਗ ਵੱਲੋਂ ਪੰਚਾਇਤੀ/ਪ੍ਰਾਈਵੇਟ/ਟੋਇਆਂ/ਭੱਠੇ ਵਾਲੀਆਂ ਜ਼ਮੀਨਾਂ ਤੇ ਬਣੇ ਮੱਛੀ ਤਲਾਬਾ ਉੱਪਰ 25 ਫ਼ੀਸਦੀ ਸਬਸਿਡੀ ਦਾ ਲਾਭ

-ਮੱਛੀ ਪਾਲਣ ਵਿਭਾਗ ਵੱਲੋਂ ਨੈਸ਼ਨਲ ਡਿਜੀਟਲ ਪਲੇਟਫਾਰਮ (ਐਨ.ਐਫ.ਡੀ.ਪੀ.) ਤੇ ਸਟੇਕ ਹੋਲਡਰਾਂ ਨੂੰ ਰਜਿਸਟਰਡ ਕਰਵਾਉਣ ਦਾ ਸੱਦਾ

-ਮੱਛੀ ਪਾਲਣ ਵਿਭਾਗ ਨੇ ਸਾਲ 2024-25 ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਰੀਬ 18 ਲੱਖ ਦੀ ਸਬਸਿਡੀ ਪ੍ਰਦਾਨ ਕੀਤੀ ਤੇ 17 ਲੱਖ ਦੀ ਸਬਸਿਡੀ ਹੋਰ ਪ੍ਰਦਾਨ ਕੀਤੀ ਜਾਵੇਗੀ

ਪਟਿਆਲਾ, 16 ਮਾਰਚ (ਵਿਸ਼ਵ ਵਾਰਤਾ):- ਮੱਛੀ ਪਾਲਣ ਦਾ ਕਿੱਤਾ ਕਿਸਾਨਾਂ, ਬੇਰੁਜ਼ਗਾਰਾਂ, ਨੌਜਵਾਨਾਂ ਅਤੇ ਔਰਤਾਂ ਲਈ ਇੱਕ ਵਧੀਆ ਰੋਜ਼ਗਾਰ ਵਜੋਂ ਅਹਿਮ ਰੋਲ ਨਿਭਾ ਰਿਹਾ ਹੈ ਅਤੇ ਇਹ ਕਿੱਤਾ ਖੇਤੀਬਾੜੀ ਵਿਭਿੰਨਤਾ ਅਤੇ ਵਧੀਆ ਆਮਦਨ ਦਾ ਜਰੀਆਂ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼੍ਰੀਮਤੀ ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪੱਧਰੀ ਕਮੇਟੀ (ਡੀ.ਐਲ.ਸੀ) ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ) ਸਕੀਮ ਅਧੀਨ ਜ਼ਿਲ੍ਹੇ ਦੇ ਲਾਭਪਾਤਰੀਆਂ ਦੇ 40-60 ਫ਼ੀਸਦੀ ਸਬਸਿਡੀ ਕੇਸਾਂ ਨੂੰ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਨਵੇਂ ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਦੀ ਢੋਆ-ਢੁਆਈ ਕਰਨ ਲਈ ਥ੍ਰੀ ਵਹੀਲਰ ਵਿੱਦ ਆਈਸ ਬਾਕਸ, ਮੋਟਰ ਸਾਈਕਲ ਵਿੱਦ ਆਈਸ ਬਾਕਸ ਦੀ ਖ਼ਰੀਦ ਕਰਨ ਉੱਪਰ 40 ਫ਼ੀਸਦੀ ਜਨਰਲ ਅਤੇ 60 ਫ਼ੀਸਦੀ ਐਸ.ਸੀ/ਐਸ.ਟੀ/ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਸਾਫ਼ ਸੁਥਰੀ ਮੱਛੀ ਵੇਚਣ ਵਾਲਿਆਂ/ਐਕੁਏਰੀਅਮ ਵੇਚਣ ਲਈ ਨਵੀਂ ਦੁਕਾਨ ਦੀ ਉਸਾਰੀ ਜਾਂ ਪੁਰਾਣੀ ਦੁਕਾਨ ਦੀ ਰੈਨੋਵੇਸ਼ਨ ਲਈ ਇਸ ਸਕੀਮ ਦੇ ਸਬ ਕੰਪੋਨੈਂਟ ਫਿਸ਼ ਕਿਓਸਕ ਉੱਪਰ ਵੀ ਪ੍ਰੋਜੈਕਟ ਕਾਸਟ (10 ਲੱਖ ਜਾਂ ਇਸ ਤੋਂ ਘੱਟ) ਦੇ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ ।
ਮੱਛੀ ਪਾਲਣ ਦੇ ਖੇਤਰ ਵਿੱਚ ਆਧੁਨਿਕ ਤਰੀਕੇ ਨਾਲ ਮੱਛੀ ਦੀ ਫਲੋਟਿੰਗ ਅਤੇ ਸਿੰਕਿੰਗ ਫੀਡ ਬਣਾਉਣ ਦੇ ਮੰਤਵ ਨਾਲ ਉੱਤਮ ਦਰਜੇ ਦੀ ਫੀਡ ਤਿਆਰ ਕਰਨ ਲਈ, ਇੱਕ ਲਾਭਪਾਤਰੀ ਵੱਲੋਂ ਪਿੰਡ ਘਲੋੜੀ ਵਿਖੇ ਫਿਸ਼ ਫੀਡ ਮਿਲ ਦੀ ਸਥਾਪਨਾ ਵੀ ਕੀਤੀ ਗਈ ਹੈ । ਇਸ ਨਾਲ ਜ਼ਿਲ੍ਹੇ, ਰਾਜ ਅਤੇ ਨੇੜਲੇ ਰਾਜਾਂ ਨੂੰ ਵੀ ਮੱਛੀ ਦੀ ਰੈਡੀਮੇਡ ਸੰਤੁਲਿਤ ਫਿਸ਼ ਫੀਡ ਮਿਲਣੀ ਸ਼ੁਰੂ ਹੋ ਜਾਵੇਗੀ ।
ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਵਿੱਤੀ ਅਤੇ ਤਕਨੀਕੀ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਕਰਮਜੀਤ ਸਿੰਘ ਨੇ ਦੱਸਿਆ ਕਿ ਪੀ.ਐਮ.ਐਮ.ਐਸ.ਵਾਈ ਸਕੀਮ ਅਧੀਨ ਪਲੈਨ/ਪੱਧਰ ਜ਼ਮੀਨ ਤੇ ਮੱਛੀ ਤਲਾਬ ਦੇ ਨਵੇਂ ਨਿਰਮਾਣ, ਫਿਸ਼ ਕਿਓਸਕ ਜਾਂ ਇਸ ਦੇ ਸੁਧਾਰ (ਰੈਨੋਵੇਸ਼ਨ), ਮੱਛੀਆਂ ਦੀ ਢੋਆ-ਢੁਆਈ ਦੇ ਵਾਹਨ ਖ਼ਰੀਦਣ, ਫਿਸ਼ ਫੀਡ ਮਿਲ ਸਥਾਪਿਤ ਕਰਨ ਦੇ ਪ੍ਰੋਜੈਕਟਾਂ ਤੇ ਯੂਨਿਟ ਕਾਸਟ ਦਾ 40-60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਟਰ ਸਾਈਕਲ ਵਿੱਦ ਆਈਸ ਬਾਕਸ ਦੇ ਸਾਲ 2024-25 ਦੌਰਾਨ 4,31,294 ਰੁਪਏ ਦੇ ਸਬਸਿਡੀ, ਥ੍ਰੀ ਵਹੀਲਰ ਵਿੱਦ ਆਈਸ ਬਾਕਸ ਤੇ 3,60,000 ਰੁਪਏ ਦੀ ਸਬਸਿਡੀ, ਫਿਸ਼ ਕਿਓਸਕ ਦੇ 6,99,234 ਰੁਪਏ ਦੀ ਸਬਸਿਡੀ ਅਤੇ ਬਾਇਓਫਲਾਕ ਯੂਨਿਟ ਤੇ 2,88,000 ਰੁਪਏ ਦੀ ਕੁੱਲ ਸਬਸਿਡੀ 17,78,528 ਰੁਪਏ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਲਗਭਗ 17 ਲੱਖ ਰੁਪਏ ਦੇ ਹੋਰ ਸਬਸਿਡੀ ਵੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਲਦ ਹੀ ਪਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਦੇ ਮੱਛੀ ਪਾਲਣ ਖੇਤਰ ਨਾਲ ਜੁੜੇ ਹਰ ਵਿਅਕਤੀ ਨੂੰ ਨੈਸ਼ਨਲ ਡਿਜੀਟਲ ਪੋਰਟਲ ‘ਤੇ ਰਜਿਸਟਰ ਕੀਤਾ ਜਾ ਰਿਹਾ ਹੈ। ਇਸ ਨਾਲ ਮੱਛੀ ਪਾਲਣ ਖੇਤਰ ਨਾਲ ਜੁੜੇ ਹਰ ਵਿਅਕਤੀ ਨੂੰ ਫ਼ਾਇਦਾ ਹੋਵੇਗਾ ਅਤੇ ਸਰਕਾਰ ਕੋਲ ਇੱਕ ਡਾਟਾ ਬੇਸ ਤਿਆਰ ਹੋ ਜਾਵੇਗਾ, ਜਿਸ ਨਾਲ ਭਵਿੱਖ ਦੀਆਂ ਯੋਜਨਾਵਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਕੋਈ ਵੀ ਲਾਭਪਾਤਰੀ ਜਾਂ ਇਸ ਖੇਤਰ ਨਾਲ ਜੁੜਿਆ ਹਰ ਵਿਅਕਤੀ ਲੋੜੀਂਦੇ ਦਸਤਾਵੇਜ਼ਾਂ ਨਾਲ ਆਪਣੇ ਨੇੜਲੇ, ਕਾਮਨ ਸਰਵਿਸ ਸੈਂਟਰ ਜਾ ਕੇ ਪੋਰਟਲ ਉੱਪਰ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ।
ਪੰਜਾਬ ਸਰਕਾਰ ਦੀਆਂ ਉਹਨਾਂ ਮੱਛੀ ਪਾਲਕਾਂ ਨੂੰ 25 ਫ਼ੀਸਦੀ ਸਬਸਿਡੀ ਦੇਣ ਦੀ ਸਕੀਮ ਚਲਾਈ ਹੈ ਜਿਨ੍ਹਾਂ ਦੇ ਤਲਾਬ ਨੀਵੀਂਆਂ/ਟੋਇਆ/ਭੱਠਿਆਂ ਵਾਲੀਆਂ ਜ਼ਮੀਨਾਂ ਉੱਪਰ ਬਣੇ ਹਨ। ਇਹ ਸਬਸਿਡੀ ਪੰਜਾਬ ਫਿਸ਼ਰੀਜ ਡਿਵੈਲਪਮੈਂਟ ਬੋਰਡ ਵੱਲੋਂ ਲਾਭਪਾਤਰੀਆਂ  ਨੂੰ ਦਿੱਤੀ ਜਾਵੇਗੀ ।
ਸੀਨੀਅਰ, ਮੱਛੀ ਪਾਲਣ ਅਫ਼ਸਰ ਪਟਿਆਲਾ ਵੀਰਪਾਲ ਕੌਰ ਜੋੜਾ ਨੇ ਦੱਸਿਆ ਕਿ ਨਵੇਂ ਸਾਲ ਤੋਂ ਮੱਛੀ ਦਾ ਕਾਰੋਬਾਰ ਕਰਨ ਵਾਲੇ ਹਰ ਵਿਅਕਤੀ ਦਾ ਸਲਾਨਾ ਜੀਵਨ ਬੀਮਾ ਕੀਤਾ ਜਾ ਰਿਹਾ ਹੈ। ਇੱਕ ਨਵੀਂ ਸਕੀਮ ਵੀ ਕੇਂਦਰ ਸਰਕਾਰ ਵੱਲੋਂ ਜਲਦ ਹੀ ਲਾਂਚ ਕੀਤੀ ਗਈ ਹੈ, ਜਿਸ ਤਹਿਤ ਉਹਨਾਂ ਦੀ ਪਲ ਰਹੀ ਮੱਛੀ ਉੱਪਰ ਬੇਸਿਕ ਇੰਨਸ਼ੋਰੈਂਸ ਅਤੇ ਕੌਂਪਰੀਹੈਂਸਿਵ ਇੰਨਸ਼ੋਰੈਂਸ ਕੀਤੀ ਜਾਵੇਗੀ । ਇਸ ਮੰਤਵ ਲਈ ਕਈ ਇੰਸ਼ੋਰੈਂਸ ਕੰਪਨੀਆਂ ਨਾਲ ਗੱਠਜੋੜ ਕੀਤਾ ਜਾ ਰਿਹਾ ਹੈ। ਮੱਛੀ ਪਾਲਣ ਦੀ 5 ਦਿਨਾਂ ਮੁਫ਼ਤ ਟ੍ਰੇਨਿੰਗ ਵੀ ਮਿਤੀ 17 ਮਾਰਚ 2025 ਨੂੰ ਆਰੰਭ ਹੋ ਰਹੀ ਹੈ। ਇਹਨਾਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਲੈਣ ਲਈ ਮੱਛੀ ਪਾਲਣ ਵਿਭਾਗ ਪਟਿਆਲਾ ਨਾਲ ਸਿੱਧੇ ਤੌਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Tags: BREAKING NEWSBreaking news in PunjabiLatest Punjab newsLatest Punjab news in PunjabiPatiala Newspunjab newstop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

by Ranjit Singh
September 29, 2026
0

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ - ਪਾਕਿਸਤਾਨ ਦਾ ਸੈਮੀਫਾਈਨਲ 'ਚ ਬੰਗਲਾਦੇਸ਼ ਨਾਲ ਹੋਵੇਗਾ ਮੁਕਾਬਲਾ ਚੰਡੀਗੜ੍ਹ,...

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

by Ranjit Singh
September 29, 2026
0

Chandigarh 'ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਸ਼ਹਿਰ ਦੀ ਹਵਾ...

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

by Ranjit Singh
September 29, 2026
0

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ ਕੁਪਵਾੜਾ, 29 ਸਤੰਬਰ (ਵਿਸ਼ਵ ਵਾਰਤਾ) – ਜੰਮੂ-ਕਸ਼ਮੀਰ ਦੇ ਕੁਪਵਾੜਾ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
September 29, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

by Ranjit Singh
September 29, 2026
0

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ - ਪਾਕਿਸਤਾਨ ਦਾ ਸੈਮੀਫਾਈਨਲ 'ਚ ਬੰਗਲਾਦੇਸ਼ ਨਾਲ ਹੋਵੇਗਾ ਮੁਕਾਬਲਾ ਚੰਡੀਗੜ੍ਹ,...

Most Popular

ਦੇਸ਼ ਭਰ ਵਿੱਚ ‘ਐਨਾਲਾਗ ਪਨੀਰ’ ਦੇ ਨਿਰਮਾਣ ਅਤੇ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਤਿਆਰੀ !

ਦੇਸ਼ ਭਰ ਵਿੱਚ ‘ਐਨਾਲਾਗ ਪਨੀਰ’ ਦੇ ਨਿਰਮਾਣ ਅਤੇ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਤਿਆਰੀ !

by Navjot
4 days ago
0

ਦੇਸ਼ ਭਰ ਵਿੱਚ 'ਐਨਾਲਾਗ ਪਨੀਰ' ਦੇ ਨਿਰਮਾਣ ਅਤੇ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਤਿਆਰੀ !   ਨਵੀਂ ਦਿੱਲੀ, 25 ਸਤੰਬਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 