WPL 2025: Auction ਦੀ ਤਾਰੀਕ ਦਾ ਹੋਇਆ ਐਲਾਨ
– ਕਦੋ ਅਤੇ ਕਿਥੇ ਹੋਵੇਗੀ ਨਿਲਾਮੀ, ਪੜੋ ਸਾਰੀ Detail
ਨਵੀ ਦਿੱਲੀ :ਇੰਡੀਅਨ ਪ੍ਰੀਮੀਅਰ ਲੀਗ ਦੀ ਮੇਗਾ ਨਿਲਾਮੀ ਤੋਂ ਬਾਅਦ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਹੁਣ ਮਹਿਲਾ ਪ੍ਰੀਮੀਅਰ ਲੀਗ (WPL) 2025 ਦੀ ਨਿਲਾਮੀ ਲਈ ਤਿਆਰ ਹੈ। ਮਹਿਲਾ ਪ੍ਰੀਮੀਅਰ ਲੀਗ (WPL) 2025 ਲਈ ਖਿਡਾਰੀਆਂ ਦੀ ਨਿਲਾਮੀ 15 ਦਸੰਬਰ ਨੂੰ ਬੈਂਗਲੁਰੂ ਵਿੱਚ ਹੋਵੇਗੀ। ਪੰਜ ਟੀਮਾਂ ਦੇ ਇਸ ਟੂਰਨਾਮੈਂਟ ਦਾ ਤੀਜਾ ਐਡੀਸ਼ਨ ਫਰਵਰੀ 2025 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਟੂਰਨਾਮੈਂਟ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਭਾਰਤੀ ਖਿਡਾਰੀਆਂ ਲਈ ਨਿਲਾਮੀ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 4 ਦਸੰਬਰ, ਸ਼ਾਮ 5 ਵਜੇ ਹੈ। ਪੰਜ ਫਰੈਂਚਾਇਜ਼ੀਜ਼ ਕੋਲ 2025 ਸੀਜ਼ਨ ਲਈ ਆਪਣੀਆਂ ਟੀਮਾਂ ਬਣਾਉਣ ਲਈ 15 ਕਰੋੜ ਰੁਪਏ ਦਾ ਬਜਟ ਹੈ, ਜੋ ਪਿਛਲੀ ਨਿਲਾਮੀ ਦੇ 13.5 ਕਰੋੜ ਰੁਪਏ ਤੋਂ 1.5 ਕਰੋੜ ਰੁਪਏ ਵੱਧ ਹੈ।
ਨਿਲਾਮੀ ਵਿੱਚ ਕੁੱਲ 19 ਸਲਾਟ ਭਰੇ ਜਾਣਗੇ, ਜਿਨ੍ਹਾਂ ਵਿੱਚੋਂ ਪੰਜ ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਹਨ। ਨਿਲਾਮੀ ਵਿੱਚ ਸ਼ਾਮਲ ਹੋਣ ਵਾਲੇ ਕੈਪਡ ਖਿਡਾਰੀਆਂ ਦੀ ਆਧਾਰ ਕੀਮਤ 30 ਲੱਖ ਰੁਪਏ, 40 ਲੱਖ ਰੁਪਏ ਅਤੇ 50 ਲੱਖ ਰੁਪਏ ਹੈ। ਅਨਕੈਪਡ ਖਿਡਾਰੀਆਂ ਲਈ ਇਹ 10 ਲੱਖ ਅਤੇ 20 ਲੱਖ ਰੁਪਏ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/