World Test Championship 2025 : ਸਾਊਥ ਅਫਰੀਕਾ ਪਹਿਲੀ ਵਾਰ ਬਣਿਆ ਵਿਸ਼ਵ ਚੈਂਪੀਅਨ ; ਆਸਟਰੇਲੀਆ ਨੂੰ ਫਾਈਨਲ ‘ਚ ਦਿੱਤੀ ਮਾਤ

ਚੰਡੀਗੜ੍ਹ, 14ਜੂਨ(ਵਿਸ਼ਵ ਵਾਰਤਾ)World Test Championship 2025 : ਦੱਖਣੀ ਅਫਰੀਕਾ ਨੇ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਲਈ ਹੈ। ਦੱਖਣੀ ਅਫਰੀਕਾ ਦੀ ਟੀਮ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ ਹੈ। ਦੱਖਣੀ ਅਫਰੀਕਾ ਨੇ ਲੰਡਨ ਦੇ ਲਾਰਡਜ਼ ਸਟੇਡੀਅਮ ਵਿੱਚ ਮੈਚ ਦੇ ਚੌਥੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ 5 ਵਿਕਟਾਂ ‘ਤੇ 282 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ। ਏਡੇਨ ਮਾਰਕਰਾਮ ਨੇ 136 ਦੌੜਾਂ ਬਣਾਈਆਂ, ਜਦੋਂ ਕਿ ਤੇਂਬਾ ਬਾਵੁਮਾ ਨੇ 66 ਦੌੜਾਂ ਬਣਾਈਆਂ।
ਦੱਸ ਦਈਏ ਕਿ ਆਸਟ੍ਰੇਲੀਆ ਨੇ ਦੂਜੀ ਪਾਰੀ ਵਿੱਚ 218 ਦੌੜਾਂ ਬਣਾ ਕੇ ਅਫਰੀਕਾ ਨੂੰ 282 ਦੌੜਾਂ ਦਾ ਟੀਚਾ ਦਿੱਤਾ ਸੀ। ਪਹਿਲੀ ਪਾਰੀ ਵਿੱਚ ਆਸਟ੍ਰੇਲੀਆ ਨੇ 212 ਅਤੇ ਦੱਖਣੀ ਅਫਰੀਕਾ ਨੇ 138 ਦੌੜਾਂ ਬਣਾਈਆਂ ਸਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























