World Cup Semifinal : ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ
ਸੈਮੀਫਾਈਨਲ ਵਿੱਚ ਸੱਤ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਇਆ

ਚੰਡੀਗੜ੍ਹ, 30ਅਕਤੂਬਰ(ਵਿਸ਼ਵ ਵਾਰਤਾ) World Cup Semifinal :ਮਹਿਲਾ ਵਨਡੇ ਵਿਸ਼ਵ ਕੱਪ (Women’s World Cup) ਦਾ ਦੂਜਾ ਸੈਮੀਫਾਈਨਲ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਗਿਆ। ਜਿੱਥੇ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੀਮ ਨੇ ਵੀਰਵਾਰ ਨੂੰ 7 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ।

ਭਾਰਤੀ ਟੀਮ ਨੇ ਡੀਵਾਈ ਪਾਟਿਲ ਸਟੇਡੀਅਮ ਵਿੱਚ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 48.3 ਓਵਰਾਂ ਵਿੱਚ 5 ਵਿਕਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਜੇਮੀਮਾ ਰੌਡਰਿਗਜ਼ 127 ਅਤੇ ਅਮਨਜੋਤ ਕੌਰ 15 ਦੌੜਾਂ ‘ਤੇ ਅਜੇਤੂ ਰਹੀਆਂ।

ਇਸ ਨਾਲ ਭਾਰਤੀ ਟੀਮ ਤੀਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ। ਭਾਰਤੀ ਟੀਮ ਦਾ ਸਾਹਮਣਾ 2 ਨਵੰਬਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ।
ਦੱਸ ਦਈਏ ਕਿ ਅੱਜ ਦੇ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 49.5 ਓਵਰਾਂ ਵਿੱਚ 338 ਦੌੜਾਂ ‘ਤੇ ਆਲ ਆਊਟ ਹੋ ਗਿਆ। ਫੋਬੀ ਲਿਚਫੀਲਡ ਨੇ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 119, ਐਲਿਸ ਪੈਰੀ ਨੇ 77 ਅਤੇ ਐਸ਼ਲੇ ਗਾਰਡਨਰ ਨੇ 63 ਦੌੜਾਂ ਬਣਾਈਆਂ।
𝙅𝙚𝙢 of a knock 💯
3️⃣rd ODI HUNDRED for Jemimah Rodrigues 🔥
She continues to fight for #TeamIndia 🫡
Updates ▶ https://t.co/ou9H5gN60l#WomenInBlue | #CWC25 | #INDvAUS | @JemiRodrigues pic.twitter.com/3QweHnijcg
— BCCI Women (@BCCIWomen) October 30, 2025
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















