Women’s Tri Series : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤੀ ਸੀਰੀਜ਼ ; ਫਾਈਨਲ ‘ਚ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾਇਆ

ਚੰਡੀਗੜ੍ਹ,11ਮਈ(ਵਿਸ਼ਵ ਵਾਰਤਾ) Women’s Tri Series : ਸ਼੍ਰੀਲੰਕਾ ਵਿੱਚ ਹੋ ਰਹੀ Women’s Tri Series ਦੇ ਫਾਈਨਲ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ Women’s Tri Series ਤੇ ਕਬਜ਼ਾ ਕਰ ਲਿਆ ਹੈ।

ਇਸ ਤੋਂ ਪਹਿਲਾਂ ਅੱਜ ਭਾਰਤ ਨੇ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੀ ਬਦੌਲਤ ਟੀਮ ਨੇ 7 ਵਿਕਟਾਂ ਦੇ ਨੁਕਸਾਨ ‘ਤੇ 342 ਦੌੜਾਂ ਬਣਾਈਆਂ ਹਨ। ਮੰਧਾਨਾ ਮਹਿਲਾ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੀ ਤੀਜੀ ਖਿਡਾਰਨ ਬਣ ਗਈ। ਭਾਰਤ ਲਈ ਹਰਲੀਨ ਦਿਓਲ ਨੇ 47, ਕਪਤਾਨ ਹਰਮਨਪ੍ਰੀਤ ਕੌਰ ਨੇ 41 ਅਤੇ ਜੇਮਿਮਾ ਰੌਡਰਿਗਜ਼ ਨੇ 44 ਦੌੜਾਂ ਬਣਾਈਆਂ।
ਭਾਰਤ ਵਲੋਂ ਮਿਲੇ 343 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਪੂਰੀ ਟੀਮ 48.2 ਓਵਰਾਂ ‘ਚ 245 ਦੌੜਾਂ ਬਣਾ ਕੇ ਆਊਟ ਹੋ ਗਈ। ਸ਼੍ਰੀਲੰਕਾ ਲਈ, ਦੇਵਮੀ ਵਿਹੰਗਾ ਅਤੇ ਸੁੰਗਧਿਕਾ ਕੁਮਾਰੀ ਨੇ 2-2 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























