Women’s T20 World Cup : ਅੱਜ ਦਾ ਮੁਕਾਬਲਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ
ਚੰਡੀਗੜ੍ਹ, 4ਅਕਤੂਬਰ(ਵਿਸ਼ਵ ਵਾਰਤਾ) ਭਾਰਤੀ ਮਹਿਲਾ ਟੀਮ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਨਿਊਜ਼ੀਲੈਂਡ ਖ਼ਿਲਾਫ਼ ਖੇਡ ਰਹੀ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮਹਿਲਾ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਹੈ। ਭਾਰਤੀ ਮਹਿਲਾ ਟੀਮ ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਕਰ ਰਹੀ ਹੈ। ਭਾਰਤੀ ਟੀਮ ਗਰੁੱਪ-ਏ ਵਿੱਚ ਹੈ। ਇਸ ਗਰੁੱਪ ‘ਚ ਭਾਰਤ-ਨਿਊਜ਼ੀਲੈਂਡ ਤੋਂ ਇਲਾਵਾ ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਹਨ।